Latest News

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਖਿਲਾਫ ਮੋਗਾ ਐਨਆਰਆਈ ਥਾਣੇ ’ਚ ਸ਼ਿਕਾਇਤ

By ਰਾਜੇਸ਼ ਕਪਿਲ

Published on 16 Jan, 2020 01:02 AM.

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਇਕ ਵਾਰ ਫਿਰ ਤੋਂ ਨਵੇਂ ਵਿਵਾਦ ਚ ਘਿਰਦੇ ਹੋਏ ਨਜਰ ਆ ਰਹੇ ਹਨ। ਮਿਲੀ ਜਾਣਕਾਰੀ ਮੁਤਾਬਿਕ ਕੈਨੇਡਾ ਸਿਟੀਜਨ ਮਹਿਲਾ ਨੇ ਮੋਗਾ ਦੇ NRI ਥਾਣੇ ’ਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਮਹਿਲਾ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲਾ ਉਸਨੂੰ ਫੋਨ ਤੇ ਧਮਕੀ ਭਰੇ ਮੈਸੇਜ ਭੇਜਦਾ ਹੈ। ਪੁਲਿਸ ਮਾਮਲੇ ਦੀ ਜਾਂਚ ’ਚ ਜੁਟ ਗਈ ਹੈ। ਦਸਿਆ ਗਿਆ ਹੈ ਕਿ ਸਿੱਧੂ ਮੂਸੇਵਾਲਾ ਸਾਲ 2017 ’ਚ ਸਟੂਡੇਂਟ ਬੇਸ ਤੇ ਕੈਨੇਡਾ ਗਿਆ ਸੀ। ਇੱਥੇ ਉਹ ਉਸ ਮਹਿਲਾ ਦੇ ਨਾਲ ਮਿਲੇ ਸੀ। ਜਿਸਦੇ ਬਾਅਦ ਸਿੱਧੂ ਮੂਸੇਵਾਲੇ ਦੇ ਨਾਲ ਉਹਨਾਂ ਦੇ ਪਾਰਿਵਾਰਿਕ ਰਿਲੇਸ਼ਨ ਬਣ ਗਏ। ਮਹਿਲਾ ਨੇ ਸਿੱਧੂ ਮੂਸੇਵਾਲੇ ਦੀ ਕਈ ਵਾਰੀ ਆਰਥਿਕ ਮਦਦ ਵੀ ਕੀਤੀ। ਇਸਦੇ ਬਾਅਦ ਜਦੋ ਉਸਦੇ ਮਾਤਾ ਪਿਤਾ ਕੈਨੇ਼ਡਾ ਆਏ ਤਾਂ ਇਸਦੇ ਬਾਅਦ ਦੋਹਾਂ ਦੇ ਰਿਸ਼ਤੇ ’ਚ ਦਰਾਰ ਆ ਗਈ। ਇਸਦੇ ਬਾਅਦ ਮਹਿਲਾ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲਾ ਨੇ ਮੈਸੇਜ ਦੇ ਜਰੀਏ ਉਸਨੂੰ ਅਤੇ ਉਸਦੀ ਧੀ ਨੂੰ ਧਮਕੀ ਦਿੱਤੀ ਹੈ। ਮਹਿਲਾ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਸ਼ਿਕਾਇਤ ਦਰਜ ਕਰ ਲਈ ਹੈ। ਪੁਲਿਸ ਦੀ ਜਾਂਚ ਦੇ ਬਾਅਦ ਹੀ ਕੁਝ ਸਾਹਮਣੇ ਆ ਪਾਏਗਾ।

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
Related News
ताज़ा खबर
e-Paper

Readership: 295663