ਜਿਲ੍ਹਾ ਜਲੰਧਰ ਦਿਹਾਤੀ ਪੁਲਿਸ ਸੀ.ਆਈ.ਏ. ਸਮੇਤ ਸਾਥੀ ਪੁਲਿਸ ਕਰਮਚਾਰੀਆ ਨੇ 01 ਦੋਸ਼ੀ ਨੂੰ ਕਾਬੂ ਕਰਕੇ ਉਸਦੇ ਕਬਜਾ ਵਿਚੋ 01 ਪਿਸਤੋਲ 7.62 (30 ਬੋਰੲ), 04 ਜਿੰਦਾ ਰੋਂਦ, 01 ਮੈਗਜੀਨ ਅਤੇ 01 ਆਲਟੋ ਕਾਰ ਬ੍ਰਾਮਦ ਕਰਕੇ ਹਰਪ੍ਰੀਤ ਸਿੰਘ ਉਰਫ ਚਿੰਟੂ ਵਾਸੀ ਫਿਲੋਰ ਦਾ ਅੰਨਾ ਕਤਲ ਅਤੇ ਖੋਹੀ ਹੋਈ ਆਲਟੋ ਕਾਰ ਦਾ ਕੇਸ ਟਰੇਸ ਕਰਕੇ ਬਹੁਤ ਵੱਡੀ ਸਫਲਤਾ ਹਾਂਸਲ ਕੀਤੀ ਹੈ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਨਵਜੋਤ ਸਿੰਘ ਮਾਹਲ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਨੇ ਦੱਸਿਆ ਕਿ ਮਿਤੀ 15.01.2020 ਨੂੰ ਇੰਸਪੈਕਟਰ ਸ਼ਿਵ ਕੁਮਾਰ, ਐਸ.ਆਈ. ਨਿਰਮਲ ਸਿੰਘ ਨੇ ਸਮਤੇ ਸਾਥੀ ਪੁਲਿਸ ਕਰਮਚਾਰੀਆ ਦੇ ਬਾ ਸਵਾਰੀ ਸਰਕਾਰੀ ਗੱਡੀ ਬ੍ਰਾਏ ਗਸ਼ਤ ਬਾ ਚੈਕਿੰਗ ਸ਼ੱਕੀ ਪੁਰਸ਼ਾ/ਵਹੀਲਾਂ ਅੱਡਾ ਕਰਤਾਰਪੁਰ ਮੋਜੂਦ ਸੀ ਤਾਂ ਇਤਲਾਹ ਮਿਲੀ ਕਿ ਕੰਵਲਜੀਤ ਸਿੰਘ ਉਰਫ ਕਮਲ ਪੁੱਤਰ ਰਸ਼ਪਾਲ ਸਿੰਘ ਵਾਸੀ ਮੱਲਾਂ ਰਹੀਮ ਕੇ ਹੇਠਾੜਾ ਉਰਫ ਸਦਰਕੇ ਥਾਣਾ ਮਮਦੋਟ ਜਿਲਾ ਫਿਰੋਜ਼ਪੁਰ ਅਤੇ ਜੁਗਰਾਜ ਸਿੰਘ ਪੁੱਤਰ ਬਲਵਿੰਦਰ ਸਿੰਘ ਮੁਹੱਲਾ ਜੋਤੀ ਸਾ ਗੁਜਰਾ, ਵਾਲੀ ਗਲੀ ਜੰਡਿਆਲਾ ਗੁਰੁ, ਅਮ੍ਰਿਤਸਰ, ਜਿਹਨਾਂ ਪਾਸ ਇੱਕ ਖੌਹੀ ਹੋਈ ਆਲਟੋ ਕਾਰ ਜਿਸ ਉਪਰ ਜਾਅਲੀ ਨੰਬਰ ਲਗਾਇਆ ਹੋਇਆ ਹੈ। ਕੰਵਲਜੀਤ ਸਿੰਘ ਪਾਸ ਇਕ ਪਿਸਤੋਲ ਵੀ ਹੈ।
ਜੋ ਕੰਵਲਜੀਤ ਸਿੰਘ ਜੁਗਰਾਜ਼ ਸਿੰਘ ਨੂੰ ਜੰਡਿਆਲੇ ਗੁਰੁ ਛੱਡ ਕੇ ਵਾਪਸ ਆ ਰਿਹਾ ਹੈ। ਜੇਕਰ ਇਸੇ ਵਕਤ ਦਿਆਲਪੁਰ ਨਜ਼ਦੀਕ ਮੇਨ ਹਾਈਵੇ ਜੀ.ਟੀ. ਰੋਡ ਪਰ ਨਾਕਾ ਲਗਾ ਕੇ ਵਹੀਕਲਾਂ ਦੀ ਚੈਕਿੰਗ ਕੀਤੀ ਜਾਵੇ ਤਾਂ ਆਲਟੋ ਕਾਰ ਸਮੇਤ ਪਿਸਤੋਲ ਕਾਬੁੂ ਆ ਸਕਦਾ ਹੈ। ਜੋ ਇਸ ਇਤਲਾਹ ਪਰ ਐਸ.ਆਈ. ਨਿਰਮਲ ਸਿੰਘ ਨੇ ਮੁਕੱਦਮਾ ਦਰਜ਼ ਕਰਵਾਉਣ ਲਈ ਰੁੱਕ ਲਿਖ ਕੇ ਥਾਣਾ ਕਰਤਾਰਪੁਰ ਭੇਜਿਆ ਅਤੇ ਐਸ.ਆਈ ਨਿਰਮਲ ਸਿੰਘ ਨੇ ਇੰਸਪੈਕਟਰ ਸ਼ਿਵ ਕੁਮਾਰ ਦੇ ਸਮੇਤ ਸਾਥੀ ਪੁਲਿਸ ਕਰਮਚਾਰੀਆ ਦਿਆਲਪੁਰ ਪੁੱਜਕੇ ਹਾਈਵੇ ਪਰ ਨਾਕਾਬੰਦੀ ਕੀਤੀ ਤਾਂ ਦੋਰਾਨੇ ਚੈਕਿੰਗ ਇਕ ਆਲਟੋ ਕਾਰ ਰੰਗ ਚਿੱਟਾ ਨੰਬਰੀ ਨੰਬਰੀ PB08-DS-3445 ਸੁਭਾਨਪੁਰ ਸਾਈਡ ਤੋਂ ਆਈ ਜਿਸ ਨੂੰ ਸਾਥੀ ਕਰਮਚਾਰੀਆ ਦੀ ਮਦਦ ਨਾਲ ਰੋਕ ਕੇ ਡਰਾਇਵਰ ਚਾਲਕ ਦਾ ਨਾਮ ਪਤਾ ਪੱੁਛਿਆ ਜਿਸ ਨੇ ਆਪਣਾ ਨਾਮ ਕੰਵਲਜੀਤ ਸਿੰਘ ਉਰਫ ਕਮਲ (ਉਮਰ ਕਰੀਬ 19 ਸਾਲ) ਪੁੱਤਰ ਰਸ਼ਪਾਲ ਸਿੰਘ ਵਾਸੀ ਮੱਲਾਂ ਰਹੀਮ ਕੇ ਹੇਠਾੜਾ ਉਰਫ ਸਦਰਕੇ ਥਾਣਾ ਮਮਦੋਟ ਜਿਲਾ ਫਿਰੋਜ਼ਪੁਰ ਦੱਸਿਆ।
ਤਲਾਸ਼ੀ ਕਰਨ ਤੇ ਉਸਦੀ ਖੱਬੀ ਡੱਬ ਵਿਚੋ ਇਕ ਪਿਸਤੋਲ 7.62 (30 ਬੋਰ), 01 ਮੈਗਜੀਨ ਅਤੇ 04 ਜਿੰਦਾ ਰੋਂਦ ਬ੍ਰਾਮਦ ਹੋਏ ਅਤੇ ਕਾਰ ਦੀ ਮਲਕੀਤੀ ਬਾਰੇ ਪੁੱਛ ਗਿੱਛ ਕੀਤੀ ਤਾਂ ਕੋਈ ਵੀ ਮਲਕੀਤੀ ਕਾਗਜਾਤ ਪੇਸ਼ ਨਹੀ ਕਰ ਸਕਿਆ। ਜਿਸਤੇ ਦੋਸ਼ੀ ਕੰਵਲਜੀਤ ਸਿੰਘ ਨੂੰ ਬਾਅਦ ਪੁੱਛ-ਗਿੱਛ ਮੁਕੱਦਮਾ ਨੰਬਰ 11 ਮਿਤੀ 15.01.2020 ਅ/ਧ 411/482 ਭ:ਦ: 25-54-59 ਅਸਲਾ ਐਕਟ ਥਾਣਾ ਕਰਤਾਰਪੁਰ ਵਿਚ ਗ੍ਰਿਫਤਾਰ ਕੀਤਾ।
ਦੋਰਾਨੇ ਤਫਤੀਸ਼ੀ ਦੋਸ਼ੀ ਕੰਵਲਜੀਤ ਸਿੰਘ ਉਰਫ ਕਮਲ ਪੁੱਤਰ ਰਸ਼ਪਾਲ ਸਿੰਘ ਵਾਸੀ ਮੱਲਾਂ ਰਹੀਮ ਕੇ ਹੇਠਾੜਾ ਉਰਫ ਸਦਰਕੇ ਥਾਣਾ ਮਮਦੋਟ ਜਿਲਾ ਫਿਰੋਜ਼ਪੁਰ ਨੇ ਮਜੀਦ ਪੁੱਛ ਗਿੱਛ ਤੇ ਇੰਕਸ਼ਾਫ ਕੀਤਾ ਕਿ ਨਵਪ੍ਰੀਤ ਸਿੰਘ ਉਰਫ ਨਵੀ ਵਾਸੀ ਬਜੀਰ ਭੁੱਲਰ ਥਾਣਾ ਬਿਆਸ ਜਿਲਾ ਅਮ੍ਰਿਤਸਰ ਦਾ ਜੇਲ ਅਮ੍ਰਿਤਸਰ ਵਿਚ ਹੈਰੋਇੰਨ ਦੀ ਕੰਨਸਾਈਨਮੈਂਟ ਸਬੰਧੀ ਪੈਸਿਆ ਦੇ ਲੈਣ ਦੇਣ ਸਬੰਧੀ ਹਰਪ੍ਰੀਤ ਸਿੰਘ ਉਰਫ ਚਿੰਟੂ ਵਾਸੀ ਫਿਲੋਰ ਨਾਲ ਝਗੜਾ ਹੋਇਆ ਸੀ। ਜੋ ਇਸੇ ਰੰਜਿਸ਼ ਕਰਕੇ ਹਰਪ੍ਰੀਤ ਸਿੰਘ ਉਰਫ ਚਿੰਟੂ ਦਾ ਕਤਲ ਕਰਨ ਲਈ ਕਾਰ ਖੋਹਣ ਲਈ ਵੀ ਨਵਪ੍ਰੀਤ ਸਿੰਘ ਉਰਫ ਨਵੀ ਨੇ ਕਿਹਾ ਸੀ। ਜਿਸ ਕਰਕੇ ਮਿਤੀ 04.10.2019 ਨੂੰ ਸੁਭਾ ਹਰਪ੍ਰੀਤ ਸਿੰਘ ਉਰਫ ਟੀਡੀ ਉਰਫ ਹੈਪੀ ਪੁੱਤਰ ਗੁਰਮੇਜ਼ ਸਿੰਘ ਵਾਸੀ ਲਸੂੜੀ ਥਾਣਾ ਸ਼ਾਹਕੋਟ, ਸਤਵੰਤ ਸਿੰਘ ਉਰਫ ਜਸਵੰਤ ਸਿੰਘ ਉਰਫ ਜੱਸਾ ਵਾਸੀ ਦਾਉਦਪੁਰ ਥਾਣਾ ਢਿਲਵਾਂ ਅਤੇ ਅਨੁਜ਼ ਅਰੋੜਾ ਪੁੱਤਰ ਤਰਸੇਮ ਲਾਲ ਵਾਸੀ ਨਡਾਲਾ ਥਾਣਾ ਢਿਲਵਾਂ, ਜਿਲਾ ਕਪੂਰਥਲਾ ਨੇ ਪਿਸਤੋਲ ਦੀ ਨੋਕ ਪਰ ਲਾਂਬੜਾ ਏਰੀਏ ਵਿਚੋ ਇੱਕ ਆਲਟੋ ਕਾਰ ਨੰਬਰੀ PB08-CH-5324 ਖੋਹੀ ਸੀ।
ਮਿਤੀ 31.10.2019 ਨੂੰ ਸ਼ਾਮ ਦੇ ਵਕਤ ਦੋਸ਼ੀ ਕੰਵਲਜੀਤ ਸਿੰਘ ਉਰਫ ਕਮਲ, ਹਰਪ੍ਰੀਤ ਸਿੰਘ ਉਰਫ ਹੈਪੀ ਉਰਫ ਟੀਡੀ, ਸਤਵੰਤ ਸਿੰਘ ਉਰਫ ਜਸਵੰਤ ਸਿੰਘ ਉਰਫ ਜੱਸਾ ਵਾਸੀ ਦਾਉਦਪੁਰ ਥਾਣਾ ਢਿਲਵਾਂ ਤੇ ਹੋਰ ਨਾਮਲੂਮ ਵਿਅਕਤੀਆ ਨੇ ਹਮਸਲਾਹ ਹੋ ਕੇ ਮੋਟਰਸਾਈਕਲ ਅਤੇ ਖੋਹੀ ਹੋਈ ਆਲਟੋ ਕਾਰ ਪਰ ਸਵਾਰ ਹੋ ਕੇ ਰੈਸਟ ਹਾਉਸ ਫਿਲੋਰ ਦੇ ਸਾਹਮਣੇ ਰੇੜੀ ਮਾਰਕਿਟ ਦੇ ਨੇੜੇ 13 ਗੋਲੀਆ ਮਾਰ ਕੇ ਹਰਪ੍ਰੀਤ ਸਿੰਘ ਉਰਫ ਚਿੰਟੂ ਵਾਸੀ ਫਿਲੋਰ ਦਾ ਕਤਲ ਕਰ ਦਿੱਤਾ ਸੀ।
ਇਸ ਵਾਰਦਾਤ ਵਿਚ ਅਸੀਂ ਦੋ ਪਿਸਤੋਲ, ਇੱਕ ਕਾਰ ਆਲਟੋ ਅਤੇ ਇੱਕ ਮੋਟਰਸਾਈਕਲ ਵਰਤਿਆ ਸੀ। ਦੋ ਪਿਸਤੋਲਾਂ ਵਿਚੋ ਇੱਕ ਪਿਸਤੋਲ 9 ਐਮ.ਐਮ. ਹਰਪ੍ਰੀਤ ਉਰਫ ਹੈਪੀ ਦੇ ਪਾਸ ਸੀ, ਜੋ ਹਰਪ੍ਰੀਤ ਸਿੰਘ ਦੀ ਡੈੱਡ ਬਾਡੀ ਪਾਸੋਂ ਹਰਿਆਣਾ ਪੁਲਿਸ ਵਲੋਂ ਬ੍ਰਾਮਦ ਕਰ ਲਿਆ ਹੈ ਅਤੇ ਇਕ ਪਿਸਤੋਲ (30 ਬੋਰ) ਅਤੇ ਕਾਰ ਆਲਟੋ ਮੇਰੇ ਪਾਸ ਸੀ, ਜੋ ਆਪ ਨੇ ਬ੍ਰਾਮਦ ਕਰ ਲਈ ਹੈ ਅਤੇ ਵਾਰਦਾਤ ਵਿਚ ਵਰਤਿਆ ਗਿਆ ਮੋਟਰਸਾਈਕਲ ਅਸੀ ਭੰਨਤੋੜ ਕਰਕੇ ਚਿੱਟੀ ਵੇਈ ਵਿਚ, ਨਕੋਦਰ ਨੇੜੇ ਸੁੱਟ ਦਿੱਤਾ ਸੀ, ਜੋ ਮੈਂ ਨਿਸ਼ਾਨਦੇਹੀ ਕਰਵਾ ਕੇ ਬ੍ਰਾਮਦ ਕਰਵਾ ਸਕਦਾ ਹਾਂ। ਕੰਵਲਜੀਤ ਸਿੰਘ ਨੇ ਆਪਣੀ ਪੁੱਛ-ਗਿੱਛ ਵਿਚ ਇਹ ਵੀ ਦੱਸਿਆ ਹੈ ਕਿ ਮਿਤੀ 06.01.2020 ਨੂੰ ਨਵਪ੍ਰੀਤ ਸਿੰਘ ਉਰਫ ਨਵੀ ਨੇ ਹਰਪ੍ਰੀਤ ਸਿੰਘ ਉਰਫ ਟੀਡੀ ਉਰਫ ਹੈਪੀ ਨੂੰ ਪੈਸੇ ਲੈਣ ਸਬੰਧੀ ਸੋਨੀਪਤ ਬੁਲਾਇਆ ਸੀ ਜਿਥੇ ਹਰਪ੍ਰੀਤ ਸਿੰਘ ਉਰਫ ਟੀਡੀ ਉਰਫ ਹੈਪੀ ਦਾ ਸੋਨੀਪਤ ਹਰਿਆਣੇ ਵਿਚ ਆਪਸੀ ਗੈਂਗਵਾਰ ਦੋਰਾਨ ਕਤਲ ਹੋ ਗਿਆ ਅਤੇ ਸਤਵੰਤ ਸਿੰਘ ਉਰਫ ਜੱਸਾ ਉਸ ਵਿਚੋ ਜਖਮੀ ਹੋ ਗਿਆ ਸੀ, ਜੋ ਇਸ ਵਕਤ ਸੋਨੀਪਤ ਹਸਪਤਾਲ ਹਰਿਆਣਾ ਵਿਚ ਜੇਰੇ ਇਲਾਜ਼ ਹੈ।
ਇਥੇ ਇਹ ਵਰਨਣਯੋਗ ਹੈ ਕਿ ਹਰਪ੍ਰੀਤ ਸਿੰਘ ਉਰਫ ਚਿੰਟੂ ਪੁੱਤਰ ਚਰਨਜੀਤ ਸਿੰਘ ਵਾਸੀ ਮੁਹੱਲਾ ਭੰਡੇਰਾ ਥਾਣਾ ਫਿਲੋਰ ਜਿਲਾ ਜਲੰਧਰ ਦਾ ਸਮੱਗਲਰ ਸੀ, ਜਿਸ ਦੇ ਖਿਲਾਫ ਹੈਰੋਇੰਨ ਅਤੇ ਜਾਅਲੀ ਕਰੰਸੀ ਦੇ 06 ਮੁਕੱਦਮੇ ਦਰਜ਼ ਸਨ। ਜੋ ਜਿਲਾ ਤਰਨਤਾਰਨ ਦੇ ਹੈਰੋਇੰਨ ਦੇ ਕੇਸ ਵਿਚ ਮਿਤੀ 20.01.2018 ਨੂੰ ਸਜਾ ਹੋਇਆ ਸੀ। ਜੋ ਕੇਂਦਰੀ ਜੇਲ ਹੁਸ਼ਿਆਰਪੁਰ ਤੋ ਜਮਾਂਨਤ ਪਰ ਮਾਂਹ ਅਕਤੂਬਰ 2019 ਵਿਚ ਬਾਹਰ ਆਇਆ ਸੀ। ਜਿਸ ਦਾ ਮਿਤੀ 31.10.2019 ਨੂੰ ਫਿਲੋਰ ਵਿਚ ਕਤਲ ਹੋਇਆ ਗਿਆ ਸੀ। ਇਸ ਤਫਤੀਸ਼ ਦੋਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਦਾ ਨਵਪ੍ਰੀਤ ਸਿੰਘ ਉਰਫ ਨਵੀ ਦੇ ਨਾਲ ਹੈਰੋਇੰਨ ਦੀ ਕੰਨਸਾਈਨਮੈਂਟ ਅਤੇ ਪੈਸਿਆ ਦੇ ਲੈਣ ਦੇਣ ਸਬੰਧੀ ਆਪਸ ਵਿਚ ਝਗੜਾ ਸੀ। ਜੋ ਇਸ ਕੰਨਸਾਈਮੈਂਟ ਅਤੇ ਪੈਸਿਆ ਲਈ ਹੀ ਨਵਪ੍ਰੀਤ ਸਿੰਘ ਉਰਫ ਨਵੀ ਨੇ ਸਾਜਿਸ਼ ਰੱਚ ਕੇ ਆਪਣੇ ਸਾਥੀਆ ਤੋਂ ਹਰਪ੍ਰੀਤ ਸਿੰਘ ਉਰਫ ਚਿੰਟੂ ਦਾ ਕਤਲ ਕਰਵਾਇਆ ਹੈ।
ਇਸ ਦੇ ਕਤਲ ਵਿਚ ਵਰਤੇ ਗਏ ਦੋ ਪਿਸਤੋਲਾਂ ਵਿਚੋ 01 ਪਿਸਤੋਲ 7.62 (30 ਬੋਰ) ਅਤੇ ਆਲਟੋ ਕਾਰ ਬ੍ਰਾਮਦ ਹੋ ਚੁੱਕੀ ਹੈ। ਇਕ ਪਿਸਤੋਲ 9 ਐਮ.ਐਮ. ਹਰਿਆਣਾ ਪੁਲਿਸ ਨੂੰ ਹਰਪ੍ਰੀਤ ਸਿੰਘ ਉਰਫ ਟੀਡੀ ਦੀ ਡੈੱਡ ਬਾਡੀ ਪਾਸੋ ਮਿਿਲਆ ਹੈ। ਵਕੂਆ: ਅੱਡਾ ਦਿਆਲਪੁਰ, ਥਾਣਾ ਕਰਤਾਰਪੁਰ
ਬ੍ਰਾਮਦਗੀ: 01 ਪਿਸਤੋਲ 7.62 (30 ਭੋਰੲ), 04 ਜਿੰਦਾ ਰੋਂਦ, 01 ਮੈਗਜੀਨ, 01 ਆਲਟੋ ਕਾਰ ਨੰਬਰੀ PB08-DS-3445 (ਅਸਲ ਨੰਬਰ PB08CH-5324)
ਟਰੇਸ ਕੇਸ: (2) 1. ਮੁਕੱਦਮਾ ਨੰਬਰ 99 ਮਿਤੀ 04.10.2019 ਅ/ਧ 379ਬੀ ਭ:ਦ: ਥਾਣਾ ਲਾਂਬੜਾ।
2. ਮੁਕੱਦਮਾ ਨੰਬਰ 380 ਮਿਤੀ 31.10.2019 ਅ/ਧ 302/120ਬੀ ਭ:ਦ: 25 ਅਸਲਾ ਐਕਟ ਥਾਣਾ ਫਿਲੋਰ।