ਜੈ ਹਿੰਦ ਨਿਉਜ਼ ਜਲੰਧਰ
ਮਾਨਯੋਗ ਸ਼ਪੈਸ਼ਲ ਡਾਇਰੈਕਟਰ ਜਨਰਲ ਪੁਲਿਸ, ਵੀ ਤੇ ਐਸ, ਪਾਵਰਕਾਮ ਪਟਿਆਲਾ ਸ਼੍ਰੀ ਜਤਿੰਦਰ ਜੈਨ ਆਈ.ਪੀ.ਐਸ ਜੀ ਅਤੇ ਉਪ ਕਪਤਾਨ ਪੁਲਿਸ ਵੀ ਤੇ ਐਸ ਪਾਵਰਕਾਮ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਇਸਪੈਕਟਰ ਸੁਖਪਾਲਜੀਤ ਸਿੰਘ ਐਸ.ਐਚ.ਓ ਥਾਣਾ ਐਂਟੀ ਪਾਵਰ ਥੈਫਟ ਜਲੰਧਰ ਜੀ ਦੇ ਹੁਕਮਾ ਅਨੁਸਾਰ ASI ਸ਼ਿਵ ਕੁਮਾਰ ਸਮੇਤ ਸਾਥੀ ਕ੍ਰਮਚਾਰੀਆ ਵੱਲੋ ਮੁਕੱਦਮਾ ਨੰਬਰ 504 ਮਿਤੀ 15-08-2020 ਅ/ਧ 135 ਬਿਜਲੀ ਐਕਟ 2003 ਅਤੇ ਮੁਕੱਦਮਾ ਨੰਬਰ 234 ਮਿਤੀ 12- 04-2023 ਅ/ਧ 135 ਬਿਜਲੀ ਐਕਟ 2003 ਵਿੱਚ ਦੋਸ਼ੀ ਜਸਪਾਲ ਸਿੰਘ ਪੁੱਤਰ ਹਰਮਿੰਦਰ ਸਿੰਘ ਵਾਸੀ ਐਨ.ਏ-91, ਗਲੀ ਨੰਬਰ 4 ਨਿਊ ਅਮਰ ਨਗਰ ਗੁਲਾਬ ਦੇਵੀ ਰੋਡ ਜਲੰਧਰ ਦੇ ਵਿਰੁੱਧ ਥਾਣਾ ਹਜਾ ਵਿਖੇ ਬਿਜਲੀ ਚੋਰੀ ਦੇ 02 ਮੁਕੱਦਮੇ ਦਰਜ ਸਨ।
ਮਹਿਕਮਾ ਪਾਵਰਕਾਮ ਵੱਲੋ ਬਿਜਲੀ ਚੋਰੀ ਦੇ ਜੁਰਮਾਨੇ ਵਜੋ 3,85,458/- ਜੁਰਮਾਨਾ ਅਤੇ 23718/- ਰੁਪਏ ਕੰਪਾਊਂਡਿੰਗ ਫੀਸ ਪਾਈ ਗਈ ਸੀ। ਜੋ ਉੱਤਰਵਾਦੀ ਵੱਲੋ ਜਮ੍ਹਾ ਨਹੀਂ ਕਰਵਾਏ ਗਏ ਸਨ। ਅੱਜ ਮਿਤੀ 28-07-2023 ਨੂੰ ਹਸਬ ਜਾਬਤਾ ਅਨੁਸਾਰ ਗਿਰਫਤਾਰ ਕਰਕੇ ਮਾਨਯੋਗ ਅਦਾਲਤ ਏ.ਐਸ.ਜੇ. ਜਲੰਧਰ ਜੀ ਦੀ ਕੋਰਟ ਵਿੱਚ ਪੇਸ਼ ਕੀਤਾ ਅਤੇ ਮਾਨਯੋਗ ਅਦਾਲਤ ਏ.ਐਸ.ਜੇ. ਜਲੰਧਰ ਨੇ ਦੋਸ਼ੀ ਉਕੱਤ ਨੂੰ 14 ਦਿਨ ਦੇ ਜੂਡੀਸ਼ੀਅਲ ਰਿਮਾਂਡ ਪਰ ਸੁਧਾਰ ਘਰ ਕਪੂਰਥਲਾ ਵਿਖੇ ਬੰਦ ਕਰਨ ਦੇ ਹੁੱਕਮ ਫੁਰਮਾਏ।