ਪੰਜਾਬੀ ਗਾਇਕੀ ਦੇ ਨਾਮਵਾਰ ਹਸਤਾਖਰ ਉੱਘੇ ਗਾਇਕ ਨਿਰਮਲ ਸਿੱਧੂ ਜੀ ਵਲੋਂ ਸਮਾਜ ਅਤੇ ਪੰਜਾਬੀ ਭਾਸ਼ਾ ਪ੍ਰਤੀ ਚੰਗੀ ਸੋਚ ਰੱਖਦੇ ਹੋਏ ਬਹੁਤ ਵਧੀਆ ਅਤੇ ਪੰਜਾਬੀ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਪ੍ਰਤੀ ਆਪਣੀ ਵਚਨਬੱਧਤਾ ਪ੍ਰਗਟਾਉਂਦਿਆਂ ਇਕ *ਨਵਾਂ ਗੀਤ “ਵਿੱਦਿਆ ਦਾ ਦਾਨ” ਅੱਜ ਸਥਾਨਕ ਸੁੱਖ ਮਹਿਲ ਹੋਟਲ ਵਿਖੇ ਰਿਲੀਜ਼ ਕੀਤਾ ਗਿਆ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ,ਰਮਨ ਅਰੋੜਾ ਐੱਮ ਐੱਲ ਏ ਜਲੰਧਰ ਸੈਂਟਰਲ , ਸ਼੍ਰੀ ਅਰਵਿੰਦ ਕੇਜਰੀਵਾਲ ਦੇ ਓਐੱਸਡੀ ਸ੍ਰੀ ਦੀਪਕ ਬਾਲੀ , ਕਮੇਡੀਅਨ ਸੰਦੀਪ ਪਤੀਲਾ, ਹਾਸਰਸ ਕਲਾਕਾਰ ਜੁਗਲੀ ਸੁਗਲੀ, ਗੁਰਪ੍ਰੀਤ ਸਿੰਘ ਵਾਰਿਸ ਆਦਿ ਹਾਜ਼ਿਰ ਸਨ।
ਅਮਨ ਅਰੋੜਾ ਨੇ ਗਾਇਕ ਨਿਰਮਲ ਸਿੱਧੂ ਦੇ ਗੀਤ ਦਾ ਪੋਸਟਰ ਰਲੀਜ਼ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਪੰਜਾਬ ਸਰਕਾਰ ਮਾਂ ਬੋਲੀ ਪੰਜਾਬੀ ਦੇ ਪ੍ਰਸਾਰ ਲਈ ਵੱਡੇ ਪੱਧਰ ਤੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕੇ ਗਾਇਕ ਨਿਰਮਲ ਸਿੱਧੂ ਵੱਲੋਂ ਪੰਜਾਬੀ ਮਾਂ ਬੋਲੀ ਨੂੰ ਉਤਸ਼ਾਹਿਤ ਕਰਨ ਲਈ ਜੌਂ ਆਪਣੇ ਗੀਤ ਵਿਚ ਸੁਨੇਹਾ ਦਿੱਤਾ ਗਿਆ ਹੈ ਉਸ ਨੂੰ ਪੰਜਾਬ ਸਰਕਾਰ ਪੂਰਾ ਕਰੇਗੀ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਤੋਂ ਪੰਜਾਬ ਵਿੱਚ ਬਣੀ ਹੈ ਉਸ ਸਮੇਂ ਤੋਂ ਹੀ ਪੰਜਾਬੀ ਨੂੰ ਪਹਿਲ ਦੇ ਅਧਾਰ ਤੇ ਮਾਣ ਅਤੇ ਸਤਿਕਾਰ ਦਿੱਤਾ ਜਾ ਰਿਹਾ ਹੈ, ਸਰਕਾਰ ਵੱਲੋਂ ਹਰੇਕ ਦੁਕਾਨਦਾਰ ਨੂੰ ਪੰਜਾਬੀ ਵਿੱਚ ਬੋਰਡ ਲਗਾਉਣ ਦੀ ਅਪੀਲ ਵੀ ਕੀਤੀ ਗਈ ਹੈ , ਇਸ ਅਪੀਲ ਦਾ ਬਾਖੂਬੀ ਅਸਰ ਹੋਇਆ ਹੈ ਉਨ੍ਹਾਂ ਕਿਹਾ ਕਿ ਹੁਣ ਦੁਕਾਨਦਾਰ ਆਪਣੀ ਦੁਕਾਨ ਦੇ ਸਾਈਨ ਬੋਰਡ ਪੰਜਾਬੀ ਵਿੱਚ ਲਿਖ ਰਹੇ ਹਨ।
ਇਸ ਮੌਕੇ ਸ਼੍ਰੀ ਦੀਪਕ ਬਾਲੀ ਨੇ ਗਾਇਕ ਨਿਰਮਲ ਸਿੱਧੂ ਨੂੰ ਵਧਾਈ ਦਿੰਦਿਆਂ ਕਿਹਾ ਕਿ ਗਾਇਕ ਨਿਰਮਲ ਸਿੱਧੂ ਬਹੁਤ ਹੀ ਸੀਨੀਅਰ ਕਲਾਕਾਰ ਹਨ ਇਨ੍ਹਾਂ ਨੇ ਪੰਜਾਬੀ ਮਾਂ-ਬੋਲੀ ਦੇ ਪਰਸਾਰ ਲਈ ਵੱਡੇ ਪੱਧਰ ਤੇ ਯੋਗਦਾਨ ਪਾਇਆ ਹੈ।