Latest News

*BIG BREAKING: ਜਲੰਧਰ 'ਚ GST ਮਹਿਕਮੇ ਦੀ ਵੱਡੀ ਕਾਰਵਾਈ, 48 ਕਰੋੜ ਦੀ ਬੋਗਸ ਬਿਲਿੰਗ ਦੇ ਮਾਮਲੇ 'ਚ 4 ਲੋਕ ਗ੍ਰਿਫ਼ਤਾਰ*

By RAJESH KAPIL,EDITOR

Published on 30 Jan, 2023 06:45 PM.

ਜਲੰਧਰ ਵਿਚ ਜੀ. ਐੱਸ. ਟੀ. ਚੋਰੀ ਕਰਨ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ। ਇਥੇ ਜੀ. ਐੱਸ. ਟੀ. ਪੰਜਾਬ ਦੀ ਟੀਮ ਨੇ ਵੱਡੀ ਕਾਰਵਾਈ ਕਰਦੇ ਹੋਏ 48 ਕਰੋੜ ਰੁਪਏ ਦੀ ਬੋਗਸ ਬਿਲਿੰਗ ਦੇ ਮਾਮਲੇ ਵਿਚ 4 ਲੋਕਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਇਹ ਵਿਅਕਤੀ ਫਰਜ਼ੀ ਫਰਮਾਂ ਖੋਲ੍ਹ ਕੇ ਜੀ.ਐੱਸ.ਟੀ. ਵਿਚ ਹੇਰਾ-ਫੇਰੀ ਕਰਕੇ ਆਈ.ਪੀ.ਐੱਸ. ਦੇ ਜ਼ਰੀਏ ਵਿਭਾਗ ਤੋਂ ਵੱਡੇ ਪੱਧਰ 'ਤੇ ਧੋਖਾਧੜੀ ਕਰ ਰਹੇ ਸਨ। ਫੜੇ ਗਏ ਮੁਲਜ਼ਮਾਂ ਵਿੱਚ ਪਕੰਜ ਕੁਮਾਰ ਉਰਫ਼ ਪਕੰਜ ਆਨੰਦ ਪੁੱਤਰ ਪਰਵੇਸ਼ ਆਨੰਦ, ਵਾਸੀ ਕਾਲੀਆ ਕਲੋਨੀ, ਮੈਸਰਜ਼ ਪੀ. ਕੇ. ਟਰੇਡਿੰਗ ਕੰਪਨੀ, ਗਗਨ ਟਰੇਡਿੰਗ ਕੰਪਨੀ, ਕ੍ਰਿਸ਼ਨ ਟ੍ਰੇਡਿੰਗ ਕੰਪਨੀ, ਬਾਲਾਜੀ ਟਰੇਡਿੰਗ ਕੰਪਨੀ, ਕ੍ਰਿਸ਼ਨ ਇੰਟਰਪ੍ਰਾਈਜਿਜ਼ ਪਾਕੰਜ ਸਕਰੈਪ ਕੰਪਨੀ ਚਲਾ ਰਿਹਾ ਸੀ। ਦੂਜਾ ਦੋਸ਼ੀ ਰਵਿੰਦਰ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਕੋਰਟ ਰਾਮਦਾਸ ਨਗਰ ਫਰਜ਼ੀ ਫਰਮ ਮੈਸਰਜ਼ ਗੁਰੂਹਰਾਈ ਟ੍ਰੇਡਿੰਗ ਕੰਪਨੀ ਚਲਾ ਰਿਹਾ ਸੀ। ਗੁਰਵਿੰਦਰ ਸਿੰਘ ਵਾਸੀ ਕਾਲਾ ਸਿੰਘਾ ਰੋਡ ਈਸ਼ਵਰ ਨਗਰ ਜਲੰਧਰ ਸ਼ਿਵ ਸ਼ਕਤੀ ਇੰਟਰਪ੍ਰਾਈਜ਼ ਦੇ ਨਾਂ 'ਤੇ ਫਰਮ ਚਲਾ ਰਿਹਾ ਸੀ। ਚੌਥੇ ਦੋਸ਼ੀ ਦੀ ਪਛਾਣ ਅੰਮ੍ਰਿਤਪਾਲ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਢਿੱਲਵਾਂ ਕਾਲੋਨੀ ਰਾਮਾ ਮੰਡੀ ਵਜੋਂ ਹੋਈ ਹੈ, ਜੋਕਿ ਮੈਸਰਜ ਨੋਰਥ ਵੋਰਗੇ ਦੇ ਨਾਂ 'ਤੇ ਫਰਮ ਚਲਾ ਰਹੇ ਸਨ।

 

ਜੀ. ਐੱਸ. ਟੀ. ਵਿਭਾਗ ਦੇ ਐਡੀਸ਼ਨ ਕਮਿਸ਼ਨਰ ਸਟੇਟ ਟੈਕਸ ਵਨ ਇਨਵੈਸਟੀਗੇਸ਼ਨ ਵਿਰਾਜ ਐੱਸ. ਟੀ. ਡੀ. ਕੇ (ਆਈ. ਏ. ਐੱਸ) ਦੀ ਅਗਵਾਈ ਹੇਠ ਸਾਰੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਉਕਤ ਚਾਰੇ ਦੋਸ਼ੀ ਜਾਅਲੀ ਫਰਮਾਂ ਬਣਾ ਕੇ ਅਤੇ ਬੋਗਸ ਬਿਲਿੰਗ ਕਰਕੇ ਵਿਭਾਗ ਨੂੰ ਵੱਡੇ ਪੱਧਰ 'ਤੇ ਧੋਖਾਧੜੀ ਕਰ ਰਹੇ ਹਨ। ਪੁਲਸ ਨੇ ਅੱਜ ਸਵੇਰੇ ਕਾਰਵਾਈ ਕਰਦਿਆਂ ਇਨ੍ਹਾਂ ਸਾਰਿਆਂ ਨੂੰ ਉਨ੍ਹਾਂ ਦੀ ਰਿਹਾਇਸ਼ ਅਤੇ ਹੋਰ ਥਾਵਾਂ ਤੋਂ ਗ੍ਰਿਫ਼ਤਾਰ ਕਰ ਲਿਆ। ਵਿਭਾਗੀ ਕਾਰਜਕਾਰੀ ਟੀਮ ਵਿੱਚ ਜੁਆਇੰਟ ਡਾਇਰੈਕਟਰ ਇਨਵੈਸਟੀਗੇਸ਼ਨ ਪਵਨਜੀਤ ਸਿੰਘ, ਡੀ. ਐੱਸ. ਟੀ. ਅਜੇ ਕੁਮਾਰ, ਸਹਾਇਕ ਸ਼ੁਭੀ ਆਂਗਰਾ, ਅਮਨ ਗੁਪਤਾ, ਅਨੁਰਾਗ ਭਾਰਤੀ, ਰਜਮਨਦੀਪ ਕੌਰ, ਨਵਜੋਤ ਸ਼ਰਮਾ, ਮੋਬਾਈਲ ਵਿੰਗ ਦੇ ਡਿਪਟੀ ਡਾਇਰੈਕਟਰ ਕਮਲਪ੍ਰੀਤ ਸਿੰਘ ਅਤੇ ਬਲਜੀਤ ਕੌਰ ਸਮੇਤ ਐੱਸ. ਟੀ. ਓ. ਦੀ ਟੀਮ ਸ਼ਾਮਲ ਰਹੀ।

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
Related News
ताज़ा खबर
e-Paper

Readership: 295663