ਕਮਿਸ਼ਨਰ ਆਫ਼ ਪੁਲਿਸ ਜਲੰਧਰ ਗੁਰਸ਼ਰਨ ਸਿੰਘ ਸੰਧੂ IPS, DCP ला & Order ਅੰਕੁਰ ਗੁਪਤਾ IPS ਦੁਆਰਾ ਸ਼ਹਿਰ ਦੇ ਨਾਕੇ, ਪੈਟਰੋਲਿੰਗ ਪਾਲਟੀਆਂ, ਪੀਸੀਆਰ ਦਸਤਿਆਂ ਦੀ ਅਚਾਨਕ ਚੈਕਿੰਗ ਕੀਤੀ ਗਈ ਚੈਕਿੰਗ ਦੌਰਾਨ ਨਾਕੇ ਤੇ ਤਾਇਨਾਤ ਪੁਲਿਸ ਕਰਮਚਾਰੀਆਂ ਨੂੰ ਚੰਗੇ ਢੰਗ ਨਾਲ ਡਿਊਟੀ ਕਰਨ ਲਈ ਪ੍ਰੇਰਿਤ ਕੀਤਾ।
ਕਮਿਸ਼ਨਰ ਪੁਲਿਸ ਬਸਤੀ ਬਾਵਾ ਖੇਲ ਨਾਕੇ ਤੇ ਪਹੁੰਚੇ ਜਿੱਥੇ ਥਾਣਾ ਮੁਖੀ ਮੌਜੂਦ ਸਨ ਵੱਡੇ ਪੱਧਰ ਤੇ ਚੈਕਿੰਗ ਅਭਿਆਨ ਚਲ ਰਿਹਾ ਸੀ ਤੋਂ ਹੁੰਦੇ ਹੋਏ ਮਾਤਾ ਰਾਣੀ ਚੌਕ ਮਾਡਲ ਹਾਊਸ ਪਹੁੰਚੇ ਜਿਥੇ ਖੁਦ ਸ੍ਰੀਮਤੀ ਪ੍ਰਗਿਆ ਜੈਨ ਆਈ ਪੀ ਐਸ ,ਏਡੀਸੀਪੀ ਸਿਟੀ 2 ਅਤੇ ਸ੍ਰੀ ਸਰਫਰਾਜ਼ ਆਲਮ , ਏ ਐਸ ਪੀ ਵੈਸਟ ਨਾਕੇਆ ਦੀ ਚੈਕਿੰਗ ਅਤੇ ਪ੍ਰਧਾਨਗੀ ਕਰ ਰਹੇ ਸਨ।
CP ਦੇ ਵੇਖਣ ਵਿੱਚ ਆਇਆ ਕਿ ਆਮ ਲੋਕਾਂ ਨੇ ਆਪਣੀਆਂ ਪ੍ਰਾਈਵੇਟ ਗੱਡੀਆਂ ਉਪਰ ਪੁਲਿਸ ਦੇ ਸਟਿਕਰ ਲਗਾ ਕੇ ਘੁੰਮ ਰਹੇ ਹਨ ਜੋ ਇਸ ਗੱਲ ਦਾ ਨੇ ਸਖ਼ਤ ਨੋਟਿਸ ਲਿਆ ਅਤੇ ਸਾਰੇ ਅਫਸਰਾਂ ਨੂੰ ਐਕਸ਼ਨ ਲੈਣ ਦਾ ਹੁਕਮ ਦਿਤਾ ਜਿਸ ਤੋਂ ਬਾਅਦ ਕਾਫੀ ਸਾਰੇ ਚਲਾਨ ਕੱਟੇ ਤੇ ਪੁਲਿਸ ਕਮਿਸ਼ਨਰ ਸਾਹਿਬ ਵੱਲੋਂ ਵਾਰਨਿੰਗ ਵੀ ਦਿੱਤੀ ਗਈ ਕਿ ਪ੍ਰਾਈਵੇਟ ਗੱਡੀਆਂ ਪਰ ਪੁਲਿਸ ਸਟਿਕਰ ਨਾ ਲਾਏ ਜਾਣ।