Latest News

*ਪੰਜ਼ਾਬ ਸਰਕਾਰ ਦੀ ਸਖਤੀ, SAS NAGAR ਮੋਹਾਲੀ ਦੇ D.C ਨੇ 4 ਇਮੀਗਰੇਸ਼ਨ ਫਰਮਾਂ ਦੇ ਲਾਇਸੰਸ ਕੀਤੇ ਰੱਦ, ਹੋਰਨਾਂ ਦੀ ਬਣਾਈ ਰੇਲ, ਪੜੋ ਵਿਸਤਾਰ ਖਬ਼ਰ*

By RAJESH KAPIL

Published on 16 Jul, 2022 01:40 PM.


 
            ਜੈ ਹਿੰਦ ਨਿਊਜ਼/ਮੋਹਾਲੀ

 

ਵਧੀਕ ਜ਼ਿਲ੍ਹਾ ਮੈਜਿਸਟ੍ਰੇਟ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਸ਼੍ਰੀਮਤੀ ਅਮਨਿੰਦਰ ਕੌਰ ਬਰਾੜ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1)(ਈ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋ ਕਰਦੇ ਹੋਏ ਅਤੇ ਕਾਨੂੰਨ ਦੀ ਉਲੰਘਣਾ ਕਰਨ ਤੇ ਚਾਰ ਇੰਮੀਗ੍ਰੇਸਨ ਫਰਮਾਂ ਗੁਨਵੀਰ ਇੰਮੀਗ੍ਰੇਸ਼ਨ, ਫਲਾਈ ਰੂਟਸ, ਸੇਫ ਹੈਂਡ ਇੰਮੀਗ੍ਰੇਸ਼ਨ ਐਂਡ ਸਟੱਡੀਜ਼ ਅਤੇ ਰਾਈਟਵੇਅ ਇੰਮੀਗ੍ਰੇਸ਼ਨ ਐਂਡ ਸਰਵਿਸਜ਼ ਕੰਸਲਟੈਂਸੀ ਫਰਮਾਂ ਦੇ ਲਾਇਸੰਸ ਰੱਦ/ਕੈਂਸਲ ਕਰ ਦਿੱਤੇ ਗਏ ਹਨ ।

 

 


 
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਪਹਿਲੀ ਫਰਮ ਗੁਨਵੀਰ ਇੰਮੀਗ੍ਰੇਸ਼ਨ, ਬਿਲਡਿੰਗ ਨੰਬਰ 688, ਕੈਬਿਨ ਨੰਬਰ 2, 3 ਅਤੇ 4, ਪਹਿਲੀ ਮੰਜਿਲ, ਮਟੌਰ, ਤਹਿਸੀਲ ਮੋਹਾਲੀ, ਜਿਲ੍ਹਾ ਐਸ.ਏ.ਐਸ ਨਗਰ ਨੂੰ ਕੰਸਲਟੈਂਸੀ ਦੇ ਕੰਮ ਲਈ ਲਾਇਸੰਸ ਜਾਰੀ ਕੀਤਾ ਗਿਆ ਸੀ ਜਿਸ ਦੀ ਮਿਆਦ 21 ਜਨਵਰੀ 2024 ਤੱਕ ਹੈ ਅਤੇ ਦੂਜੀ ਫਰਮ ਫਲਾਈ ਰੂਟਸ ਕੰਸਲਟੈਂਸੀ ਐਸ.ਸੀ.ਐਫ ਨੰਬਰ 114, ਦੂਜੀ ਮੰਜਿਲ, ਫੇਜ਼-3-ਬੀ-2 ਮੋਹਾਲੀ ਨੂੰ ਕੰਸਲਟੈਂਸੀ ਦੇ ਕੰਮ ਲਈ ਲਾਇਸੰਸ ਜਾਰੀ ਕੀਤਾ ਗਿਆ ਸੀ ਜਿਸ ਦੀ ਮਿਆਦ 26 ਅਗਸਤ 2023 ਤੱਕ ਹੈ ।

 

 

 

ਇਸ ਦੇ ਨਾਲ ਹੀ ਤੀਜੀ ਫਰਮ ਸੇਫ ਹੈਂਡ ਇੰਮੀਗ੍ਰੇਸ਼ਨ ਐਂਡ ਸਟੱਡੀ ਐਸ 03, ਦੂਜੀ ਮੰਜਿਲ ਨਾਰਥ ਕੰਟਰੀ ਮਾਲ ਮੋਹਾਲੀ ਨੂੰ ਟਰੈਵਲ ਏਜੰਸੀ, ਕੰਸਲਟੈਂਸੀ, ਟਿਕਟਿੰਗ ਏਜੰਟ, ਕੋਚਿੰਗ ਇਸਟੀਚਿਊਟ ਆਫ ਆਇਲਟਸ ਅਤੇ ਜਰਨਲ ਸੇਲਜ਼ ਏਜੰਟ ਦੇ ਕੰਮ ਲਈ ਜਾਰੀ ਕੀਤਾ ਗਿਆ ਸੀ ਜਿਸ ਦੀ ਮਿਆਦ 7 ਜੂਨ 2022 ਤੱਕ ਸੀ ।

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
Related News
ताज़ा खबर
e-Paper

Readership: 295663