ਜੈ ਹਿੰਦ ਨਿਊਜ਼/ਜ਼ਲੰਧਰ
ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਦੇ ਬਾਵਜੂਦ ਵੀ ਸਰਕਾਰੀ ਵਿਭਾਗਾਂ ਵਿੱਚ ਭ੍ਰਿਸ਼ਟਾਚਾਰ ‘ਤੇ ਲਗਾਮ ਨਹੀਂ ਕੱਸੀ ਜਾ ਰਹੀ। ਇਸ ਦਾ ਜ਼ਿੰਦਾ ਜਾਗਦਾ ਸਬੂਤ ਫਗਵਾੜਾ ਗੇਟ ਮਾਰਕੀਟ ਵਿੱਚ ਪੁਰਾਣੀਆਂ ਰਿਹਾਇਸ਼ੀ ਇਮਾਰਤਾਂ ਨੂੰ ਤੋਡ਼ ਕੇ ਬਣ ਰਹੀਆਂ ਕਮਰਸ਼ੀਅਲ ਸ਼ੋਅਰੂਮ ਅਤੇ ਦੁਕਾਨਾਂ ਤੋਂ ਵੇਖਣ ਨੂੰ ਮਿਲ ਸਕਦਾ ਹੈ ਜਿਥੋਂ ਸਾਬਤ ਹੋ ਰਿਹਾ ਹੈ ਕਿ ਨਗਰ ਨਿਗਮ ਵਿੱਚ ਭ੍ਰਿਸ਼ਟਾਚਾਰ ਦਿਨ ਬ ਦਿਨ ਵਧਦਾ ਹੀ ਜਾ ਰਿਹਾ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਨਗਰ ਨਿਗਮ ਦੇ ਇੰਸਪੈਕਟਰ, ਏ ਟੀ ਪੀ ਅਤੇ ਹੋਰ ਅਧਿਕਾਰੀ ਇਨ੍ਹਾਂ ‘ਤੇ ਕੋਈ ਕਾਰਵਾਈ ਕਰਦੇ ਦਿਖਾਈ ਨਹੀਂ ਦੇ ਰਹੇ। ਨਗਰ ਨਿਗਮ ਦੇ ਕੋਲ ਸੈਂਕੜਾਂ ਸ਼ਿਕਾਇਤਾਂ ਇਨ੍ਹਾਂ ਨਾਜਾਇਜ਼ ਬਿਲਡਿੰਗਾਂ ਦੇ ਖਿਲਾਫ਼ ਫਾਈਲਾਂ ਵਿੱਚ ਧੂੜ ਫੱਕਦੀਆਂ ਪਈਆਂ ਪਰ ਇਨ੍ਹਾਂ ਇਮਾਰਤਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਸੀ।
ਹੁਣ ਇੱਕ ਹੋਰ ਨਵੀਂ ਇਮਾਰਤ ਫਗਵਾੜਾ ਗੇਟ ਵਿਖੇ ਬਣ ਰਹੀ ਹੈ। ਇਸ ਦੋ ਮੰਜ਼ਿਲਾ ਕਮਰਸ਼ੀਅਲ ਇਮਾਰਤ ਨੂੰ ਪੁਰਾਣੇ ਬਿਲਡਿੰਗ ਦੀ ਦੀਵਾਰ ਦੇ ਪਿੱਛੇ ਬਣਾ ਕੇ ਤਿਆਰ ਕਰ ਲਿਆ ਗਿਆ ਹੈ। ਇਸ ਵਿਚ ਚਾਰ ਦੁਕਾਨਾਂ ਬਣਾਈਆਂ ਗਈਆਂ ਹਨ ਇਕ ਦੁਕਾਨ ਦੀ ਕੀਮਤ ਕਰੋੜਾਂ ਰੁਪਏ ਵਿੱਚ ਰੱਖੀ ਗਈ ਹੈ।
ਮਾਮਲੇ ਦੀ ਸ਼ਿਕਾਇਤ ਨਗਰ ਨਿਗਮ ਕਮਿਸ਼ਨਰ ਨੂੰ ਦਿੱਤੀ ਗਈ ਹੈ ਅਤੇ ਮੰਗ ਕੀਤੀ ਗਈ ਹੈ ਕਿ ਬਿਨਾਂ ਨਕਸ਼ੇ ਅਤੇ ਸੀਐਲਯੂ ਤੋਂ ਬਣਾਈਆਂ ਗਈਆਂ ਇਨ੍ਹਾਂ ਦੁਕਾਨਾਂ ਨੂੰ ਸੀਲ ਕੀਤਾ ਜਾਵੇ ਅਤੇ ਇਸ ਨਾਲ ਪੰਜਾਬ ਸਰਕਾਰ ਦੇ ਮਾਲੀਏ ਨੂੰ ਜੋ ਨੁਕਸਾਨ ਹੋਇਆ ਹੈ, ਉਸਦੀ ਭਰਪਾਈ ਕੀਤੀ ਜਾਵੇ। ਹੁਣ ਵੇਖਣਾ ਇਹ ਹੋਵੇਗਾ ਕਿ ਨਗਰ ਨਿਗਮ ਦੇ ਮੁਲਾਜ਼ਮਾਂ ਵੱਲੋਂ ਇਨ੍ਹਾਂ ਨਾਜਾਇਜ਼ ਦੁਕਾਨਾਂ ਸਮੇਤ ਹੋਰ ਬਣਿਆ ਫਗਵਾੜਾ ਗੇਟ ਦੀਆਂ ਮਾਰਕੀਟਾਂ ਤੇ ਕਾਰਵਾਈ ਕੀਤੀ ਜਾਂਦੀ ਹੈ ਜਾਂ ਭ੍ਰਿਸ਼ਟਾਚਾਰ ਦੀ ਦਲਦਲ ਵਿਚ ਸਾਰੇ ਹੀ ਧੱਸ ਜਾਂਦੇ ਹਨ।