ਜੈ ਹਿੰਦ ਨਿਉਜ਼/ਜਲੰਧਰ
ਮੌਂਟਰੀਅਲ ਕਨੈਡਾ ਦੇ ਧੋਖੇਬਾਜ ਤਿੰਨ ਕਾਲਜ਼ਾਂ ਕੋਲ ਵਿਦਿਆਰਥੀਆਂ ਨੂੰ ਫਸਾ ਕਿ ਲੱਖਾਂ ਡਾਲਰ ਫੀਸ ਹੜੱਪ ਕਰ ਜਾਣ ਵਾਲੇ ਬੈਸਟ ਵੇਅ ਐਜੂਕੇਸ਼ਨ ਐਂਡ ਇਮੀਗ੍ਰੇਸ਼ਨ ਸਰਵਿਸਿਜ਼, ਆਈ ਡੀ ਪੀ ਐਜੂਕੇਸ਼ਨ, ਕੈਨਮ ਅਤੇ ਹੋਰ ਏਜੰਟਾਂ ਦੇ ਖ਼ਿਲਾਫ਼ ਡੀ.ਸੀ ਦਫਤਰ ਜਲੰਧਰ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ। ਡਿਪਟੀ ਕਮਿਸ਼ਨਰ ਸਾਹਿਬ ਨੇ ਪੀੜਤ ਵਿਦਿਆਰਥੀਆਂ ਨੂੰ ਗੱਲਬਾਤ ਕਰਨ ਲਈ ਆਪਣੇ ਦਫਤਰ ਅੰਦਰ ਬਲਾਇਆ ਤੇ ਭਰੋਸਾ ਦਿਵਾਇਆ ਕਿ ਇਸ ਸਮੱਸਿਆ ਦਾ ਹੱਲ ਜਲਦੀ ਤੋਂ ਜਲਦੀ ਕੀਤਾ ਜਾਵੇਗਾ ਅਤੇ ਦੋਸ਼ੀਆਂ ਉੱਪਰ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਉਹਨਾਂ ਇਹ ਵੀ ਕਿਹਾ ਕਿ ਜੋ ਪੀੜਤ ਵਿਦਿਆਰਥੀ ਹੋਰਾਂ ਜਿਲਿਆਂ ਤੋਂ ਹਨ, ਉਹ ਆਪਣੇ ਜਿਲ੍ਹੇ ਦੇ ਡਿਪਟੀ ਕਮੀਸ਼ਨਰ ਸਾਹਿਬ ਨੂੰ ਇਹਨਾ ਧੋਖੇਬਾਜ ਏੰਜਟਾ ਖਿਲਾਫ ਸਿਕਾਇਤ ਦਰਜ ਕਰਵਾਉਣ।
ਇਸ ਮੌਕੇ ਤੇ ਇੰਡੀਅਨ ਮੋਂਟਰੀਅਲ ਯੂਥ ਸਟੂਡੈਂਟ ਆਰਗਨਾਈਜੇਸ਼ਨ ਦੇ ਮੈਬਰਾਂ ਜਿਨਾਂ ਵਿੱਚ ਦੀਪਕ, ਸੁਖਵਿੰਦਰ ਸਿੰਘ,ਵਿਸ਼ਾਲ, ਅਕਸ਼ੈ ,ਜਸਦੀਪ ਸਿੰਘ, ਅਤੇ ਸੁੱਖ ਸੈਣੀ ਨੇ ਦੱਸਿਆ ਕਿ ਸਟੱਡੀ ਵੀਜ਼ਾ ਦੇ ਕਨੈਡਾ ਪੜ੍ਹਨ ਦੇ ਇਛੁੱਕ ਵਿਦਿਆਰਥੀਆਂ ਨੇ ਇਨ੍ਹਾ ਉਕਤ ਸੈਂਟਰਾਂ ਦੇ ਰਾਹੀਂ ਮੋਟੀਆਂ ਫੀਸਾਂ ਭਰੀਆਂ ਸਨ,ਇਹ ਫੀਸਾਂ ਇਨ੍ਹਾਂ ਸੈਂਟਰਾਂ ਦੇ ਏਜੰਟਾਂ ਦੇ ਕਹਿਣ ਤੇ ਮੌਂਟਰੀਅਲ ਦੇ ਤਿੰਨ ਕਾਲਜਾਂ ਐੱਮ ਕਾਲਜ਼, ਸੀ ਡੀ ਈ ਕਾਲਜ਼ ਅਤੇ ਸੀ ਸੀ ਐੱਸ ਕਿਊ ਕਾਲਜ਼ ਨੂੰ ਭਰੀਆਂ ਸਨ। ਬਹੁਤੇ ਵਿਦਿਆਰਥੀ ਫਾਈਲਾਂ ਰੱਦ ਹੋ ਜਾਣ ਕਰਕੇ ਫੀਸ ਰੀਫੰਡ ਹੋਣ ਦੀ ਉਡੀਕ ਕਰ ਰਹੇ ਹਨ ਪਰ ਅਸਲ ਵਿੱਚ ਇਹ ਤਿੰਨੋਂ ਕਾਲਜ਼ ਤਕੜੇ ਘਪਲੇਬਾਜ਼ ਨਿੱਕਲੇ ਜੋ ਖੁਦ ਨੂੰ ਦਿਵਾਲੀਆ ਘੋਸ਼ਿਤ ਕਰਕੇ ਭੱਜ ਗਏ ਹਨ ਹੁਣ ਇਹ ਕਾਲਜ ਬੰਦ ਹੋ ਚੁੱਕੇ ਹਨ ਜਿਸ ਕਾਰਨ ਇਨ੍ਹਾਂ ਕਾਲਜਾਂ ਵਿੱਚ ਦਾਖਲਾ ਲੇ ਚੁੱਕੇ 1500 ਵਿਦਿਆਰਥੀ ਮੌਂਟਰੀਅਲ ਵਿਖੇ ਫਸ ਗਏ ਹਨ।600 ਦੇ ਕਰੀਬ ਵਿਦਿਆਰਥੀ ਭਾਰਤ ਵਿੱਚ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ ਤੇ ਵਿਦਿਆਰਥੀਆਂ ਦੀ ਮੰਗ ਹੈ ਕਿ ਇਨ੍ਹਾਂ ਧੋਖੇਬਾਜ ਸੈਂਟਰਾਂ ਦੇ ਮਾਲਕਾਂ ਖ਼ਿਲਾਫ਼ ਪਰਚਾ ਦਰਜ ਕਰਕੇ ਸੈਂਟਰਾਂ ਨੂੰ ਤਾਲਾ ਲਾਇਆ ਜਾਵੇ ਅਤੇ ਪੂਰੀ ਫੀਸ ਰੀਫੰਡ ਕੀਤੀ ਜਾਵੇ।
ਪੀੜਤ ਵਿਦਿਆਰਥੀ ਦੀਪਕ ਨੇ ਦੱਸਿਆ ਕਿ ਅਸੀਂ ਇੱਕ ਸਾਲ ਦੀ 9 ਲੱਖ ਰੁਪਏ ਫੀਸ ਜਮਾਂ ਕਰਵਾਈ ਸੀ। ਇਹ ਕੁੱਲ ਰਕਮ 60ਲੱਖ ਕਨੇਡੀਅਨ ਡਾਲਰ ਬਣਦੀ ਹੈ।ਏਜੰਟਾਂ ਨੇ ਕਾਲਜਾਂ ਦੇ ਮਾੜੇ ਅਕਸ ਬਾਰੇ ਜਾਣਦੇ ਹੋਏ ਵੀ ਸਾਨੂੰ ਜਾਣਬੁਝ ਕਿ ਫਸਾਇਆ ਹੈ।ਅਸੀ ਬਹੁਤਿਆਂ ਨੇ ਆਪਣੇ ਘਰ ਦੀ ਜਾਇਦਾਦ ਤੱਕ ਵੇਚ ਕਿ ਬੜੇ ਔਖੇ ਹੋ ਫੀਸਾਂ ਭਰੀਆਂ ਪਰ ਭਾਰਤ ਤੇ ਪੰਜਾਬ ਅਤੇ ਕਨੇਡੀਅਨ ਸਰਕਾਰ ਸਾਡੀ ਸੱਮਸਿਆ ਵੱਲ ਧਿਆਨ ਨਹੀਂ ਦੇ ਰਹੀ।
ਵਿਦਿਆਰਥੀ ਆਪਣੇ ਸੁਨਹਿਰੇ ਭਵਿੱਖ ਅਤੇ ਉੱਚ ਸਿੱਖਿਆ ਹਾਸਲ ਕਰਨ ਆਉਂਦੇ ਹਨ। ਪਰ ਖਾਸ ਕਰ ਪੰਜਾਬ ਦੇ ਗਹਿਰੇ ਖੇਤੀ ਸੰਕਟ, ਸਨਅਤ ਦੀ ਥੁੜ, ਜਨਤਕ ਖੇਤਰ 'ਚ ਨੌਕਰੀਆਂ ਖਤਮ ਹੋਣ ਕਾਰਨ ਪੰਜਾਬ ਦੀ ਜਵਾਨੀ ਘਰ ਦਾ ਡੰਗਰ, ਵੱਛਾ, ਜਾਇਦਾਦ, ਜਮੀਨਾਂ ਵੇਚ ਕੇ ਰੁਜਗਾਰ ਦੀ ਖਾਤਿਰ ਕੈਨੇਡਾ ਸਮੇਤ ਵਿਦੇਸ਼ਾਂ ਨੂੰ ਜਾਂਦੇ ਹਨ। ਪੰਜਾਬ ਦੇ ਵੱਡੇ ਸ਼ਹਿਰ ਆਇਲਟੈਸ, ਇਮੀਗ੍ਰੇਸ਼ਨ ਸੈਂਟਰਾਂ ਨਾਲ ਭਰੇ ਮਿਲਦੇ ਹਨ। ਜਵਾਨੀ ਨੂੰ ਬਾਹਰ ਜਾਣ ਤੋਂ ਰੋਕ ਕੇ ਸਾਡੀ ਆਰਥਿਕਤਾ 'ਚ ਯੋਗਦਾਨ ਪਵਾਉਣ, ਪੰਜਾਬ ਵਿੱਚ ਚੰਗਾ ਰੁਜਗਾਰ ਦੇਣ ਲਈ ਪੰਜਾਬ ਦੀ ਕਿਸੇ ਰਾਜਨੀਤਿਕ ਪਾਰਟੀ ਕੋਲ ਕੋਈ ਪ੍ਰੋਗਰਾਮ ਨਹੀਂ ਹੈ। ਕਿਹਾ ਕਿ ਕਾਲਜ ਬੰਦ ਹੋਣ ਕਾਰਨ ਵਿਦਿਆਰਥੀ ਗਹਿਰੇ ਮਾਨਸਿਕ ਤਣਾਅ ’ਚ ਹਨ। ਉਹ ਮੰਗ ਕਰ ਰਹੇ ਹਨ ਕਿ ਕੈਨੇਡੀਅਨ ਸਰਕਾਰ, ਸਿੱਖਿਆ ਮੰਤਰੀ, ਕੈਨੇਡਾ ਸਥਿਤ ਭਾਰਤੀ ਰਾਜਦੂਤ ਅਤੇ ਭਾਰਤੀ ਵਿਦੇਸ਼ ਮੰਤਰੀ ਨੂੰ ਇਸ ਮਸਲੇ ਵਿੱਚ ਫੌਰੀ ਦਖਲਅੰਦਾਜ਼ੀ ਕਰਦਿਆਂ ਇਸਨੂੰ ਪਹਿਲ ਦੇ ਅਧਾਰ 'ਤੇ ਹੱਲ ਕੀਤਾ ਜਾਵੇ ਤਾਂ ਜੋ ਭਵਿੱਖ ਦਾ ਮੰਨੇ ਜਾਂਦੇ।ਵਿਦਿਆਰਥੀਆਂ ਨੂੰ ਮੁਸ਼ਕਲਾਂ ਤੇ ਪ੍ਰੇਸ਼ਾਨੀਆਂ ਵਿੱਚੋਂ ਕੱਢਕੇ ਪੜਾਈ ਵੱਲ ਧਿਆਨ ਕੇਂਦਰਿਤ ਕਰਨ ਦਾ ਮਹੌਲ ਦਿੱਤਾ ਜਾਵੇ। ਵਿਦਿਆਰਥੀਆਂ ਨੇ ਭਾਰਤ ਵਿੱਚ ਵੀਜ਼ਾ ਰੱਦ ਵਿਦਿਆਰਥੀਆਂ ਦੀ ਫੀਸ ਵਾਪਸੀ, ਬੰਦ ਹੋਏ ਤਿੰਨ ਕਾਲਜਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੀ ਪੜਾਈ ਪੂਰੀ ਕਰਵਾਉਣ, ਸੀਏਕਿਊ ਅਤੇ ਸਟੱਡੀ ਪਰਮਿਟ ਮਨਜ਼ੂਰ ਕਰਦਿਆਂ ਵਿਦਿਆਰਥੀਆਂ ਨੂੰ ਗਰੈਜ਼ੂਏਟ ਕਰਨ, ਸਟੱਡੀ ਵੀਜ਼ਾ ਹਾਸਲ ਵਿਦਿਆਰਥੀਆਂ ਨੂੰ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਟਰੈਵਲ ਕਰਨ, ਜਿਹਨਾਂ ਵਿਦਿਆਰਥੀਆਂ ਨੇ ਇੱਕ ਸਾਲ ਤੋਂ ਉਪਰ ਸਮੇਂ ਤੋਂ ਫੀਸਾਂ ਭਰੀਆਂ ਹੋਈਆਂ ਹਨ ਪਰ ਨਾ ਤਾਂ ਉਹਨਾਂ ਨੂੰ ਵੀਜ਼ਾ ਮਿਲ ਰਿਹਾ ਹੈ । ਉਹਨਾਂ ਨੂੰ ਵੀਜ਼ਾ ਤੇ ਕਲਾਸਾਂ ਸਬੰਧੀ ਕੋਈ ਸਕਾਰਾਤਮਕ ਫੈਸਲਾਂ ਦਿੱਤਾ ਜਾਵੇ, ਭਾਰਤ ਵਿਚਲੇ ਵੱਖ-ਵੱਖ ਏਜੰਟ ਵਿਦਿਆਰਥੀਆਂ ਤੋਂ ਲਿਆ ਕਮਿਸ਼ਨ ਵਾਪਸ ਕਰਨ ਆਦਿ ਦੀ ਮੰਗ ਕੀਤੀ।
ਇਸ ਮੌਕੇ ਉਕਤ ਤੋਂ ਇਲਾਵਾ ਵਿਦਿਆਰਥੀ ਦੀਪਕ , ਸੁਖਵਿੰਦਰ ਸਿੰਘ,ਅਕਸੇ, ਜਸਦੀਪ ਸਿੰਘ, ਸੁੱਖ ਸੈਣੀ ਗੁਰਵਿੰਦਰ ਸਿੰਘ ਆਦਿ ਵੀ ਹਾਜਰ ਸਨ।