Latest News

ਭੰਡਾ ਭੰਡਾਰੀਆ ਕਿੰਨਾ ਕੁ ਭਾਰ, ਇਕ ਤਹਿਸੀਲਦੀਰ ਦਾ ਮਸਲਾ ਮੁਕਿਆ, ਦੂਜਾ ਤਿਆਰ, ਹੁਣ ਨਾਇਬ ਤਹਿਸੀਲਦਾਰ, ਕਾਨੂੰਗੋ ਅਤੇ ਪਟਵਾਰੀ ਵਿਰੁੱਧ FIR ਦਰਜ਼

By Rajesh Kapil

Published on 17 Dec, 2021 03:15 PM.

ਪਿਊਨਾ ਕੰਪਨੀ ਵੱਲੋਂ ਮਾਨਸਾ ਜ਼ਿਲ੍ਹੇ ਦੇ ਪਿੰਡ ਗੋਬਿੰਦਪੁਰਾ ਵਿਖੇ ਲਾਏ ਜਾਣ ਵਾਲੇ ਤਾਪਘਰ ਲਈ ਐਕਵਾਇਰ ਕੀਤੀ ਗਈ ਜ਼ਮੀਨ ਵਿਚ ਮਾਲ ਮਹਿਕਮੇ ਦੇ ਅਫ਼ਸਰਾਂ ਦੀ ਮਿਲੀਭੁਗਤ ਨਾਲ ਬੇਹੱਕੇ ਲੋਕਾਂ ਨੂੰ ਜ਼ਮੀਨ ਹੱਕ ਦਿਵਾਉਣ ਲਈ ਵਿਜੀਲੈਂਸ ਵਿਭਾਗ ਨੇ ਨਾਇਬ ਤਹਿਸੀਲਦਾਰ, ਕਾਨੂੰਗੋ ਤੇ ਸੇਵਾ ਮੁਕਤ ਪਟਵਾਰੀ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਵਿਜੀਲੈਂਸ ਨੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ।ਵਿਜੀਲੈਂਸ ਵਿਭਾਗ ਵੱਲੋਂ ਜਾਰੀ ਕੀਤੇ ਗਏ ਪ੍ਰੈੱਸ ਨੋਟ ਮੁਤਾਬਕ ਮੁਕੱਦਮਾ ਨੰ:18, ਮਿਤੀ: 15 ਦਸੰਬਰ ਅਧੀਨ ਧਾਰਾ 7, 13 (1) (ਏ) (2) ਪੀਸੀਐਸ 1988 ਐਜ ਐਮਡੰਡ ਬਾਏ ਪੀਸੀ ਅਮੈਡਮੈਂਟ ਐਕਟ 2018 ਅਤੇ 420,467,468,471,120-ਬੀ ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ।ਵਿਜੀਲੈਂਸ ਦੇ ਡੀਐੱਸਪੀ ਕੁਲਵੰਤ ਸਿੰਘ ਨੇ ਦੱਸਿਆ ਕਿ ਸਾਲ 2012 ਵਿਚ ਮਾਨਸਾ ਜ਼ਿਲ੍ਹੇ ਦੇ ਪਿੰਡ ਗੋਬਿੰਦਪੁਰਾ ਵਿਖੇ ਥਰਮਲ ਪਲਾਂਟ ਲਾਉਣ ਲਈ ਪੰਜਾਬ ਸਰਕਾਰ ਨੇ ਜ਼ਮੀਨ ਐਕਵਾਇਰ ਕੀਤੀ ਸੀ, ਜਿਸ ਵਿਚ ਹਰਕੀਰਤ ਸਿੰਘ ਨਾਇਬ ਤਹਿਸੀਲਦਾਰ ਬੁਢਲਾਡਾ ਵੱਲੋਂ ਪਟਵਾਰੀ ਮੱਘਰ ਸਿੰਘ (ਹੁਣ ਸੇਵਾ ਮੁਕਤ) ਤੇ ਕਾਨੂੰਗੋ ਹਰਪਾਲ ਸਿੰਘ ਨਾਲ ਮਿਲੀਭੁਗਤ ਕਰ ਕੇ ਕੁਝ ਵਿਅਕਤੀਆਂ ’ਤੇ ਪਿੰਡ ਗੋਬਿੰਦਪੁਰਾ ਵਿਖੇ ਜ਼ਮੀਨ ਦਰਸਾ ਕੇ ਉਨ੍ਹਾਂ ਸਰਕਾਰੀ ਨੌਕਰੀ ਦਾ ਵਾਅਦਾ ਕਰ ਕੇ ਰਿਸ਼ਵਤ ਹਾਸਲ ਕੀਤੀ ਸੀ।ਪੜਤਾਲ ਕਰਨ ਤੋਂ ਬਾਅਦ ਪਰਚਾ ਦਰਜ ਕਰ ਕੇ ਕਸੂਰਵਾਰ ਪਟਵਾਰੀ ਮੱਘਰ ਸਿੰਘ ਤੇ ਕਾਨੂੰਗੋ ਹਰਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਅਕਾਲੀ ਦਲ (ਬ) ਦੀ ਸਰਕਾਰ ਸਮੇਂ ਐਕਵਾਇਰ ਕੀਤੀ ਗਈ ਇਸ ਜ਼ਮੀਨ ਵਿਚ ਬੇਹੱਕਾਂ ਨੂੰ ਹੱਕ ਦਿਵਾਉਣ ਲਈ ਕੀਤੀਆਂ ਗਈਆਂ ਹੇਰਾਫੇਰੀਆਂ ਨੂੰ ਲੈ ਕੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ। 

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
Related News
ताज़ा खबर
e-Paper

Readership: 295663