Latest News

ਕੈਨੇਡਾ ਪੁਲਿਸ ਨੇ ਅਚਾਨਕ ਮੁਸਲਿਮ-ਸਿਖ ਅਫਸਰਾਂ ਨੂੰ ਫਰੰਟਲਾਈਨ ਡਿਊਟੀ ਤੋਂ ਹਟਾਇਆ, ਪੜ੍ਹੋ ਕਿਉਂ ਕੀਤਾ ਅਜਿਹਾ

By ਵੰਦਨਾ ਸ਼ਰਮਾ/ਕਨੈਡਾ

Published on 25 Sep, 2020 10:00 PM.

ਵੈਂਕੂਵਰ, 25 ਸਤਬੰਰ। ਇਥੇ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਰੋਇਨ ਕੈਨੇਡਾ ਮਾਉਂਟਡ ਪੁਲਿਸ (ਆਰ ਸੀ ਐਮ ਪੀ) ਨੇ ਸਿੱਖ ਤੇ ਮੁਸਲਿਮ ਅਫਸਰਾਂ/ਅਧਿਕਾਰੀਆਂ ਤੇ ਹੋਰ ਮੁਲਾਜ਼ਮਾਂ ਨੂੰ ਫਰੰਟਲਾਈਨ ਡਿਊਟੀਆਂ ਤੋਂ ਹਟਾ ਕੇ ਡੈਸਕ 'ਤੇ ਤਾਇਨਾਤ ਕਰ ਦਿੱਤਾ ਹੈ। ਕੈਨੇਡਾ ਦੇ ਇਤਿਹਾਸ ਵਿਚ ਅਜਿਹਾ ਲੰਬੇ ਅਰਸੇ ਬਾਅਦ ਵੇਖਣ ਨੂੰ ਮਿਲਿਆ ਹੈ ਕਿ ਸਿੱਖ ਤੇ ਮੁਸਲਿਮ ਅਫਸਰਾਂ ਜਾਂ ਮੁਲਾਜ਼ਮਾਂ ਨਾਲ ਇਸ ਤਰੀਕੇ ਦਾ ਵਿਤਕਰਾ ਕੀਤਾ ਜਾ ਰਿਹਾ ਹੈ ਜੋ ਕੋਰੋਨਾ ਦੇ ਨਾਂ 'ਤੇ ਹੋ ਰਿਹਾ ਹੈ।

 

ਇਕ ਨਿਉਜ਼ ਰਿਪੋਰਟ ਮੁਤਾਬਕ 31 ਮਾਰਚ 2020 ਤੋਂ ਬਾਅਦ ਕੋਰੋਨਾ ਵਾਇਰਸ ਦੇ ਬਹਾਨੇ ਇਹਨਾਂ ਅਧਿਕਾਰੀਆਂ ਨੂੰ ਫਰੰਟ ਲਾਈਨ ਡਿਊਟੀਆਂ ਤੋਂ ਇਹ ਕਹਿ ਕੇ ਅਜਿਹਾ ਕੀਤਾ ਗਿਆ ਹੈ ਕਿ ਇਹਨਾਂ ਵੱਲੋਂ ਪਾਇਆ ਮਾਸਕ ਇਹਨਾਂ ਦਾ ਮੁੰਹ ਪੂਰੀ ਕਵਰ ਨਹੀਂ ਕਰਦਾ। ਵਰਲਡ ਸਿੱਖ ਆਰਗੇਨਾਈਜੇਸ਼ਨ ਨੇ ਇਸ ਹੁਕਮ ਦੀ ਨਿਖੇਦੀ ਕੀਤੀ ਹੈ।

 

ਭਲੇ ਦੂਜੇ ਪਾਸੇ ਵੈਂਕੂਵਰ ਪੁਲਿਸ ਦਾ ਕਹਿਣਾ ਹੈ ਕਿ ਕਿਸੇ ਨੂੰ ਵੀ ਨਸਲੀ ਵਿਤਕਰੇ, ਵਾਲਾਂ ਤਹਿਤ ਡਿਊਟੀਆਂ ਤੋਂ ਪਾਸੇ ਨਹੀਂ ਕੀਤਾ ਗਿਆ। ਸਾਰੇ ਫਰੰਟਲਾਈਨ ਅਫਸਰਾਂ ਕੋਲ ਢੁਕਵੀਂਆ ਪੀ ਪੀ ਈ ਕਿੱਟਾਂ ਹਨ। ਜਦੋਂ ਵੀ ਲੋੜ ਹੁੰਵੇ, ਉਹ ਪਾ ਸਕਦੇ ਹਨ। ਡੇਲਟਾ ਪੁਲਿਸ ਨੇ ਦੱਸਿਆ ਕਿ ਅਫਸਰਾਂ ਕੋਲ ਇਹ ਵਿਕਲਪ ਹੁੰਦਾ ਹੈ ਕਿ ਉਹ ਚਾਹੁਣ ਤਾਂ ਮਾਸਕ ਵਗੇ ਪੀ ਪੀ ਈ ਯਾਨੀ ਪਰਸਨਲ ਪ੍ਰੋਟੈਕਟਿਕ ਗੇਅਰ ਪਾ ਸਕਦੇ ਹਨ। ਨਿਊ ਵੈਸਟ ਮਨਿਸਟਰ ਪੁਲਿਸ ਮੁਤਾਬਕ ਉਹਨਾਂ ਦੀ ਕਪੜੇ ਵਾਲੇ ਮਾਸਕ ਪਾਉਣ ਦੀ ਕੋਈ ਨੀਤੀ ਨਹੀਂ ਹੈ ਪਰ ਉਹ ਪੀ ਪੀ ਈ ਪ੍ਰਦਾਨ ਕਰ ਰਹੇ ਹਨ ਤੇ ਸੋਸ਼ਲ ਡਿਸਟੈਂਸਿੰਗ ਨੂੰ ਉਤਸ਼ਾਹਿਤ ਕਰ ਰਹੇ ਹਨ।

 

ਇਕ ਹੋਰ ਨਿਊਜ਼ ਰਿਪੋਰਟ ਮੁਤਾਬਕ ਬੀ ਸੀ ਆਰ ਸੀ ਐਮ ਪੀ ਨੇ ਉਹਨਾਂ ਦੇ ਸਵਾਲ ਦਾ ਲਿਖਤੀ ਜਵਾਬ ਭੇਜਿਆ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਬਦਲੇ ਗਏ ਅਫਸਰਾਂ ਨੂੰ ਡੈਸਕ ਡਿਊਟੀ ਨਹੀਂ ਦਿੱਤੀ ਗਈ, ਕਈ ਹਾਲੇ ਵੀ ਟਰੈਫਿਕ ਜਾਂ ਜਾਂਚ ਪੜਤਾਲ ਦੇ ਕੰਮਾਂ ਵਿਚ ਲੱਗੇ ਹਨ ਜਿਥੇ ਪੀ ਪੀ ਈ ਪਾਉਣ ਦੀ ਜ਼ਰੂਰਤ ਨਹੀਂ ਹੁੰਦੀ।ਆਰ ਸੀ ਐਮ ਪੀ ਨੇ ਪੁਸ਼ਟੀ ਕੀਤੀ ਕਿ ਕੋਰੋਨਾ ਕਾਰਨ ਪੀ ਪੀ ਈ ਪਾਉਣ ਦੀ ਲੋੜ ਕਾਰਨ ਕੁਝ ਮੈਡੀਕਲ ਤੇ ਧਾਰਮਿਕ ਤੌਰ 'ਤੇ ਅਫਸਰ ਪ੍ਰਭਾਵਤ ਹੋਏ ਹਨ। ਆਰ ਸੀ ਐਮ ਪੀ ਲਈ ਆਪਣੇ ਮੁਲਾਜ਼ਮਾਂ ਦੀ ਸਿਹਤ ਤੇ ਸੁਰੱਖਿਆ ਪਹਿਲੀ ਤਰਜੀਹ ਹੈ।

 

ਹੋਰ ਤੇ ਹੋਰ ਧਾਰਮਿਕ ਤੌਰ 'ਤੇ ਮਿਲੀਆਂ ਛੋਟਾਂ ਸਸਪੈਂਡ ਕਰ ਦਿੱਤੀਆਂ ਗਈਆਂ। ਆਰ ਸੀ ਐਮ ਪੀ ਦੇ ਨੈਸ਼ਨਲ ਸਰਵਿਸਿਜ਼ ਸੀ ਪੀ ਐਲ ਕੈਰੋਲੀਨ ਡੁਵਲ ਦਾ ਕਹਿਣਾ ਹੈ ਕਿ ਮੌਜੂਦਾ ਕਾਨੂੰਨ ਮੁਤਾਬਕ ਆਰ ਸੀ ਐਮ ਪੀ ਕੋਲ ਅਥਾਰਟੀ ਨਹੀਂ ਹੈ ਕਿ ਉਹ ਦਾੜੀਆਂ ਵਾਲੇ ਅਫਸਰਾਂ ਦੇ ਫਿੱਟ ਹੋਣ ਦਾ ਟੈਸਟ ਕਰੇ ਜਾਂ ਫਿਰ ਉਹ ਪੀ ਪੀ ਈ ਚੁਣੇ ਜੋ ਨੈਸ਼ਨਲ ਇੰਸਟੀਚਿਊਟ ਫਾਰ ਆਕੂਪੇਸ਼ਨਲ ਸੇਫਟੀ ਐਂਡ ਹੈਲਥ ਵੱਲੋਂ ਪ੍ਰਵਾਨਤ ਨਹੀਂ ਹਨ।

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
Related News
ताज़ा खबर
e-Paper

Readership: 295663