ਮਿਤੀ 17/08/2020 ਨੂੰ ਨਾ-ਲੂਮ ਕਾਰ ਤੇ ਸਵਾਰ ਵਿਅਕਤੀਆਂ ਵਲੋਂ ਅਵਤਾਰ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਪਿੰਡ ਸੀਕਰੀ ਥਾਣਾ ਬੁਲੋਵਾਲ ਜ਼ਿਲਾ ਹੁਸ਼ਿਆਰਪੁਰ ਅਤੇ ਉਸਦੇ ਭਰਾ ਲਵਦੀਪ ਸਿੰਘ ਲੱਭਾ ਸਮੇਤ ਦੋਸਤ ਜਸਕਰਨ ਸਿੰਘ ਦੀ ਗੱਡੀ ਦਾ ਪਿੱਛਾ ਕਰਕੇ ਅੱਡਾ ਸੀਕਰੀ ਨੇੜੇ ਰਾਤ 09.15 ਪੀ.ਐਮ, ਵਜੇ ਗੋਲੀਆਂ ਮਾਰ ਕੇ ਲਵਦੀਪ ਸਿੰਘ ਲੱਭਾ ਅਤੇ ਜਸਕਰਨ ਸਿੰਘ ਨੂੰ ਜਖਮੀ ਕੀਤਾ ਸੀ। ਜਿਸ ਸਬੰਧੀ ਮੁਕੱਦਮਾ ਨੰ. 129 ਮਿਤੀ 18/08/2020 ਅ/ਧ 307, 506, 148, 149, ਭ:ਦ:, 25-54-59 ਅਸਲਾ ਐਕਟ ਥਾਣਾ ਬੁਲੋਵਾਲ ਦਰਜ ਹੈ।
ਸ੍ਰੀ ਨਵਜੋਤ ਸਿੰਘ ਮਾਹਲ ਪੀ.ਪੀ.ਐਸ., ਐਸ.ਐਸ.ਪੀ., ਹੁਸਿਆਰਪੁਰ ਜੀ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਤਹਿਤ ਸ੍ਰੀ ਰਵਿੰਦਰਪਾਲ ਸਿੰਘ ਸੰਧੂ ਪੀ.ਪੀ.ਐਸ., ਕਪਤਾਨ ਪੁਲਿਸ (ਤਫਤੀਸ਼) ਹੁਸ਼ਿਆਰਪੁਰ ਦੀ ਰਹਿਨੁਮਾਈ ਹੇਠ ਸ਼੍ਰੀ ਰਾਕੇਸ਼ ਕੁਮਾਰ ਉਪ ਕਪਤਾਨ ਪੁਲਿਸ (ਤਫਤੀਸ਼) ਹੁਸਿਆਰਪੁਰ, ਸ਼੍ਰੀ ਦਵਿੰਦਰ ਸਿੰਘ ਸੰਧੂ ਉਪ ਕਪਤਾਨ ਪੁਲਿਸ (ਸਬ-ਡਵੀਜਨ ਹੁਸ਼ਿਆਰਪੁਰ), ਇੰਸ: ਸ਼ਿਵ ਕੁਮਾਰ ਇੰਚਾਰਜ ਸੀ.ਆਈ.ਏ. ਹੁਸ਼ਿਆਰਪੁਰ ਅਤੇ ਇੰਸ: ਪ੍ਰਦੀਪ ਸਿੰਘ ਮੁੱਖ ਅਫਸਰ ਥਾਣਾ ਬੁਲੋਵਾਲ ਦੀ ਸ਼ਪੈਸ਼ਲ ਟੀਮ ਦਾ ਗਠਨ ਕੀਤਾ ਗਿਆ ਸੀ।
ਦੌਰਾਨੇ ਤਫਤੀਸ਼ ਪਾਇਆ ਗਿਆ ਕਿ ਇਸ ਵਿੱਚ ਸੰਦੀਪ ਕੁਮਾਰ ਉਰਫ ਰਵੀ ਬਲਾਚੋਰੀਆ ਪੁੱਤਰ ਗੁਰਮੇਲ ਲਾਲ ਪਿੰਡ ਰਾਮਪੁਰ ਬਿਲੜੋ, ਥਾਣਾ ਗੜਸ਼ੰਕਰ ਜ਼ਿਲਾ ਹੁਸ਼ਿਆਰਪੁਰ ਦਾ ਹੱਥ ਹੈ ਜੋ ਕਿ ਅਮ੍ਰਿਤਸਰ ਜ਼ੇਲ ਵਿੱਚ ਬੰਦ ਹੈ ਜਿਸ ਨੂੰ ਪ੍ਰੋਡਕਸ਼ਨ ਵਰੰਟ ਪਰ ਲਿਆ ਕਿ ਪੁੱਛ-ਗਿੱਛ ਕੀਤੀ ਗਈ ਜਿਸਨੇ ਦੱਸਿਆ ਕਿ ਮੈ ਸੁਨੀਲ ਕੁਮਾਰ ਉਰਫ ਮੋਨੂੰ ਗੁੱਜਰ ਵਾਸੀ ਹਾਜੀਪੁਰ ਥਾਣਾ ਗੜ੍ਹਸ਼ੰਕਰ, ਪਰਮਿੰਦਰ ਉਰਫ ਵਪਾਰੀ ਵਾਸੀ ਹਾਜੀਪੁਰ ਥਾਣਾ ਗੜ੍ਹਸ਼ੰਕਰ, ਜਸਮੀਤ ਸਿੰਘ ਉਰਫ ਲੱਕੀ ਵਾਸੀ ਰਾਏਪੁਰ ਥਾਣਾ ਬੁਲੋਵਾਲ ਅਤੇ ਸਵਰਾਜ ਮਨੀ ਪੁੱਤਰ ਸਤਦੇਵ ਵਾਸੀ ਬੀਰਮਪੁਰ ਥਾਣਾ ਗੜ੍ਹਸ਼ੰਕਰ ਪਾਸੋਂ ਲਵਦੀਪ ਸਿੰਘ ਉਰਫ ਲੱਭਾ ਵਾਸੀ ਸੀਕਰੀ ਨੂੰ ਜਾਨੋ ਮਾਰਨ ਦੇ ਲਈ ਗੋਲੀਆਂ ਮਰਵਾਈਆਂ ਸਨ।
ਮਿਤੀ 18/09/2020 ਨੂੰ ਥਾਣਾ ਬੁਲੋਵਾਲ ਦੇ ਏਰੀਆ ਵਿੱਚ ਪੈਂਦੇ ਅੱਡਾ ਦੋਸੜਕਾ ਤੋਂ 2 ਨੌਜਵਾਨਾਂ ਨੂੰ ਗੁਪਤ ਸੂਚਨਾ ਦੇ ਆਧਾਰ ਤੇ ਗ੍ਰਿਫਤਾਰ ਕਰਕੇ ਦੌਰਾਨੇ ਤਲਾਸ਼ੀ ਕਰਨ ਤੇ ਹਰਮੇਸ਼ ਲਾਲ ਉਰਫ ਲਾਲਾ ਗੁਜੱਰ ਪੁੱਤਰਮਹਿੰਦਰ ਪਾਲ ਵਾਸੀ ਬੀਰਮਪੁਰ ਥਾਣਾ ਗੜ੍ਹਸ਼ੰਕਰ ਦੇ ਕਬਜ਼ਾ ਵਿੱਚੋ ਇੱਕ ਪਿਸਟਲ 32 ਬੋਰ ਲੋਡਿਡ ਸਮੇਤ ਰੋਦ ਮਿਲੇ ਸਨ ਜਿਸਦੇ ਖਿਲਾਫ ਮੁਕੱਦਮਾ ਨੰ. 151 ਮਿਤੀ 18/09/2020 ਅ/ਧ 25-54-59 ਅਸਲਾ ਐਕਟ ਥਾਣਾ ਬੁਲੋਵਾਲ ਦਰਜ ਰਜਿਸਟਰ ਕੀਤਾ ਗਿਆ ਸੀ।..ਥਾਣਾ ਬੁਲੋਵਾਲ ਦੇ ਮੁਕੱਦਮਾ ਦੀ ਪੁੱਛ-ਗਿੱਛ ਦੌਰਾਨ ਸਵਰਾਜ ਸਿੰਘ ਉਰਫ ਮਨੀ ਪੁੱਤਰ ਸਤਦੇਵ ਵਾਸੀ ਸੋਲੀ ਥਾਣਾ ਗੜ੍ਹਸ਼ੰਕਰ ਨੇ ਦੱਸਿਆ ਕਿ ਮਿਤੀ 17/08/2020 ਇਸਨੇ ਅਤੇ ਸੁਨੀਲ ਕੁਮਾਰ ਉਰਫ ਮੋਨੂੰ ਗੁੱਜਰ ਵਾਸੀ ਹਾਜੀਪੁਰ ਥਾਣਾ ਗੜ੍ਹਸ਼ੰਕਰ, ਪਰਮਿੰਦਰ ਉਰਫ ਵਪਾਰੀ ਵਾਸੀ ਹਾਜੀਪੁਰ ਥਾਣਾ ਗੜ੍ਹਸ਼ੰਕਰ, ਜਸਮੀਤ ਸਿੰਘ ਉਰਫ ਲੱਕੀ ਵਾਸੀ ਰਾਏਪੁਰ ਥਾਣਾ ਬੁਲੋਵਾਲ ਨੇ ਸੰਦੀਪ ਕੁਮਾਰ ਉਰਫ ਰਵੀ ਬਲਾਚੋਰੀਆ ਦੇ ਕਹਿਣ ਤੇ ਲਵਦੀਪ ਉਰਫ ਲੱਭਾ ਵਾਸੀ ਸੀਕਰੀ ਨੂੰ ਜਾਨੋ ਮਾਰਨ ਦੇ ਲਈ ਗੋਲੀਆਂ ਮਾਰੀਆਂ ਸਨ ਅਤੇ ਇਸ ਵਾਰਦਾਤ ਵਿੱਚ ਆਈ-20 ਕਾਰ ਵਰਤੀ ਸੀ। ਇਹ ਆਈ-20 ਕਾਰ ਰਵੀ ਬਲਾਚੋਰੀਆ ਅਤੇ ਉਸਦੇ ਸਾਥੀਆਂ ਨੇ ਹਰਿਆਣਾ ਸਟੇਟ ਦੇ ਯਮੂਨਾਨਗਰ ਦੇ ਵਿੱਚੋਂ ਖੋਹ ਕੀਤੀ ਸੀ। ਜਿਸ ਸਬੰਧੀ ਮੁਕੱਦਮਾ ਨੰਬਰ 313 ਮਿਤੀ 17/12/2019 ਅ/ਧ 397 ਭ:ਦ: ਥਾਣਾ ਛੱਪਰ, ਜ਼ਿਲਾ ਯਮੂਨਾਨਗਰ, ਸਟੇਟ ਹਰਿਆਣਾ ਵਿਖੇ ਦਰਜ ਹੈ।
ਇਹ ਕਾਰ ਅਤੇ 2 ਪਿਸਟਲ ਪਰਮਿੰਦਰ ਕੁਮਾਰ ਉਰਫ ਵਪਾਰੀ ਅਤੇ ਸੁਨੀਲ ਕੁਮਾਰ ਉਰਫ ਮੋਨੂੰ ਵਾਸੀ ਹਾਜੀਪੁਰ ਕੋਲ ਸਨ ਨੇ ਇਹ ਕਾਰ ਸਮੇਤ ਪਿਸਟਲ ਪਿੰਡ ਰਾਏਪੁਰ ਵਿੱਚ ਖੜੀ ਕਰ ਦਿਤੀ ਸੀ ਜੋ ਕਿ ਸਵਰਾਜ ਸਿੰਘ ਉਰਫ ਮਨੀ ਦੀ ਨਿਸ਼ਾਨਦੇਹੀ ਪਰ ਆਈ-20 ਕਾਰ ਅਤੇ 2 ਪਿਸਟਲ ਬਰਾਮਦ ਕੀਤੇ ਜਾ ਚੁੱਕੇ ਹਨ। ਇਥੇ ਵਰਣਨਯੋਗ ਹੈ ਕਿ ਥਾਣਾ ਗੜ੍ਹਸ਼ੰਕਰ ਦੇ ਪਿੰਡ ਸੋਲੀ ਦੀ ਲੜਕੀ ਜਸਪ੍ਰੀਤ ਕੌਰ ਦਾ ਗੱਲਾ ਘੁੱਟ ਕੇ ਮਿਤੀ 22/04/2020 ਨੂੰ ਕਤਲ ਕਰ ਦਿੱਤਾ ਸੀ ਜਿਸ ਸਬੰਧੀ ਮੁਕੱਦਮਾ ਨੰ. 87 ਮਿਤੀ 26/04/2020 ਅ/ਧ 302, 201, ਭ:ਦ: ਥਾਣਾ ਗੜ੍ਹਸ਼ੰਕਰ ਵਿਖੇ ਦਰਜ ਹੈ। ਜਿਹਨਾਂ ਵਿੱਚੋ ਸਤਦੇਵ (ਚਾਚਾ), ਬਲਵਿੰਦਰ ਕੌਰ (ਮਾਤਾ), ਗੁਰਦੀਪ ਸਿੰਘ ਪਹਿਲਾਂ ਹੀ ਗ੍ਰਿਫਤਾਰ ਕੀਤੇ ਜਾ ਚੁੱਕੇ ਸਨ ਅਤੇ ਸਵਰਾਜ ਸਿੰਘ ਉਰਫ ਮਨੀ ਅਤੇ ਹਰਮੇਸ਼ ਲਾਲ ਉਰਫ ਲਾਲਾ ਪੁੱਤਰ ਮਹਿੰਦਰ ਸਿੰਘ ਇਸ ਕੇਸ ਵਿੱਚ ਭਗੌੜੇ ਸਨ, ਜਿਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਜ਼ਿਲਾ ਪੁਲਿਸ ਹੁਸ਼ਿਆਰਪੁਰ ਵਲੋਂ ਸ੍ਰੀ ਨਵਜੋਤ ਸਿੰਘ ਮਾਹਲ ਪੀ.ਪੀ.ਐਸ, ਐਸ.ਐਸ.ਪੀ., ਹੁਸਿਆਰਪੁਰ ਦੇ ਦਿਸ਼ਾ-ਨਿਰਦੇਸ਼ ਹੇਠ ਥਾਣਾ ਬੁਲੋਵਾਲ ਦੇ ਮੁਕੱਦਮਾ ਨੰ. 129 ਮਿਤੀ 18/08/2020 ਅ/ਧ 307, 506, 148, 149, ਭ:ਦ:, 25-54-59 ਅਸਲਾ ਐਕਟ ਵਿੱਚ ਦੋਸ਼ੀਆਂ ਨੂੰ ਟਰੇਸ ਕਰਕੇ ਗ੍ਰਿਫਤਾਰ ਕਰਕੇ) ਉਹਨਾਂ ਪਾਸੋਂ ਇੱਕ ਆਈ-20 ਕਾਰ ਅਤੇ 3 ਪਿਸਟਲ ਬਰਾਮਦ ਕੀਤੇ ਹਨ ਅਤੇ ਥਾਣਾ ਗੜ੍ਹਸ਼ੰਕਰ ਦੇ ਸੋਲੀ ਪਿੰਡ ਦੀ ਲੜਕੀ ਜਸਪ੍ਰੀਤ ਕੌਰ ਦੇ ਕਤਲ ਕੇਸ ਦੇ ਭਗੌੜੇ 2 ਗੈਂਗਸਟਰ ਦੋਸ਼ੀਆਂ ਸੰਦੀਪ ਕੁਮਾਰ ਉਰਫ ਰਵੀ ਬਲਾਚੋਰੀਆ ਪੁੱਤਰ ਗੁਰਮੇਲ ਲਾਲ ਪਿੰਡ ਰਾਮਪੁਰ ਬਿਲੜੋ, ਥਾਣਾ ਗੜਸ਼ੰਕਰ ਜ਼ਿਲਾ ਹੁਸ਼ਿਆਰਪੁਰ ਅਤੇ ਸਵਰਾਜ ਸਿੰਘ ਉਰਫ ਮਨੀ ਪੁੱਤਰ ਸਤਦੇਵ ਲਾਲਾ ਵਾਸੀ ਬੀਰਮਪੁਰ ਥਾਣਾ ਗੜ੍ਹਸ਼ੰਕਰ ਨੂੰ ਗ੍ਰਿਫਤਾਰ ਕਰਕੇ ਸ਼ਲਾਘਾਯੋਗ ਕੰਮ ਕੀਤਾ ਹੈ।
ਹੱਲ ਹੋਏ ਮੁਕੱਦਮੇ:-
ਬਰਾਮਦਗੀ:-1. ਕਾਰ ਆਈ-20 = 12. ਪਿਸਟਲ = 3