ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਸਤਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਐੱਸ.ਪੀ ਇੰਨਵੈਸਟੀਗੇਸ਼ਨ ਜਲੰਧਰ ਦਿਹਾਤੀ ਮਨਪ੍ਰੀਤ ਸਿੰਘ ਢਿੱਲੋਂ ਅਤੇ ਡੀਐਸਪੀ ਨਕੋਦਰ ਨਵਨੀਤ ਸਿੰਘ ਮਾਹਲ ਦੀ ਰਹਿਨੁਮਾਈ ਹੇਠ ਇੰਸਪੈਕਟਰ ਵਿਨੋਦ ਕੁਮਾਰ ਮੁੱਖ ਅਫਸਰ ਥਾਣਾ ਸਦਰ ਨਕੋਦਰ ਜਿਲਾ ਜਲੰਧਰ ਦਿਹਾਤੀ ਨੇ ਪੁਲਿਸ ਪਾਰਟੀ ਵੱਲੋਂ ਮੁਕੱਦਮਾ ਨੰਬਰ 176 ਮਿਤੀ 20.08.2020 ਅ/ਧ 379/34 ਭ.ਦ ਥਾਣਾ ਸਦਰ ਨਕੋਦਰ ਦੀ ਤਫਤੀਸ਼ ਤੱਥਾਂ ਦੇ ਅਧਾਰ ਤੇ ਅਮਲ ਵਿੱਚ ਲਿਆ ਕੇ ਹੇਠ ਲਿਖੇ ਦੋਸ਼ੀਆਂ ਨੂੰ ਮਿਤੀ 17.09.2020 ਨੂੰ ਗ੍ਰਿਫ਼ਤਾਰ ਕੀਤਾ:-
ਬਾਮਦਗੀ
1. ਈਟੀਅਸ ਜਿਸਨੂੰ ਜਾਅਲੀ ਨੰਬਰ ਪਲੇਟਾਂ PB-12-CZ-2345 ਲਗਾਈਆ ਸਨ ਜਿਸਦਾ ਅਸਲ ਨੰਬਰ PB-01-C-4401 ਹੈ,
2. ਇੱਕ ਰਿਵਾਲਵਰ 32 ਬੋਰ ਸਮੇਤ 08 ਰੋਦ ਜਿੰਦਾ 32 ਬੋਰ
3. ਮੋਟਰਸਾਈਕਲ ਨੰਬਰੀ PB-08-DR-7374 ਮਾਰਕਾ ਪਲੈਟਿਨਾ
ਇਸੇ ਤਰ੍ਹਾਂ ਐਸ.ਆਈ ਇਕਬਾਲ ਸਿੰਘ ਨੰਬਰ 66/ਜਲੰਧਰ ਨੇ ਸਮੇਤ ਪੁਲਿਸ ਪਾਰਟੀ ਅੱਡਾ ਗੋਹੀਰ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਜਲੰਧਰ ਸ਼ਹਿਰ ਵੱਲੋਂ ਪੈਦਲ ਆ ਰਹੋ ਇੱਕ ਵਿਅਕਤੀ ਨੂੰ ਰੋਕ ਕੇ ਉਸ ਦਾ ਨਾਮ ਪਤਾ ਪੁੱਛਿਆ। ਜਿਸ ਨੇ ਆਪਣਾ ਨਾਮ ਸੰਦੀਪ ਕੁਮਾਰ ਉਰਫ ਸੋਨੂੰ (ਉਮਰ 34 ਸਾਲ) ਪੁੱਤਰ ਲੇਖ ਰਾਜ ਵਾਸੀ ਮਕਾਨ ਨੰਬਰ 2925 ਮੁਹੱਲਾ ਰੌਤਾਂ ਨਕੋਦਰ ਥਾਣਾ ਸਿਟੀ ਨਕੋਦਰ ਦੱਸਿਆ। ਜਿਸ ਦੀ ਤਲਾਸ਼ੀ ਲੈਣ ਉਸ ਦੀ ਪਹਿਨੀ ਪੈਂਟ ਦੀ ਸੱਜੀ ਜੇਬ ਵਿੱਚੋਂ ਪਾਰਦਰਸ਼ੀ ਲਿਫਾਫੇ ਵਿੱਚੋਂ 210 ਗ੍ਰਾਮ ਅਫੀਮ ਬ੍ਰਾਮਦ ਹੋਈ। ਜਿਸ ਦੇ ਖਿਲਾਫ ਮੁਕੱਦਮਾ ਨੰਬਰ 190 ਮਿਤੀ 17.09.2020 ਅ/ਧ 18/61/85 NDPS ACT ਦਰਜ ਰਜਿਸਟਰ ਕੀਤਾ ਗਿਆ। ਦੌਰਾਨੇ ਪੁੱਛਗਿੱਛ ਦੋਸ਼ੀ ਨੇ ਦੱਸਿਆ ਕਿ ਉਸ ਦੀ ਕਾਰ ਸਵਿਫਟ ਡਜਾਇਰ ਨੰਬਰੀ PB10-EE-0145 ਜੋ ਕਿ ਖਰਾਬ ਹੋਣ ਕਰਕੇ ਪਿੱਛੇ ਰੋਡ ‘ਤੇ ਖੜ੍ਹੀ ਹੈ। ਜੋ ਇਸ ਕਾਰ ਦੀ ਤਲਾਸ਼ੀ ਲੈਣ ‘ਤੇ ਕਾਰ ਦੇ ਡੈਸ਼ਬੋਰਡ ਵਿੱਚੋ 230 ਗ੍ਰਾਮ ਚਰਸ ਬ੍ਰਾਮਦ ਹੋਈ। ਜਿਸ ਤੇ ਮੁਕੱਦਮਾ ਵਿੱਚ ਵਾਧਾ ਜੁਰਮ 20/61/85 NDPS ACTਕੀਤਾ ਗਿਆ।
ਬਾਮਦਗੀ:-