ਪੰਜ਼ਾਬ ਦੀ ਇਸ ਨਗਰ ਸੁਧਾਰ ਟਰੱਸਟ ਦੇ ਬਾਉ ਜੂਨੀਅਰ ਸਹਾਇਕ ਦੇ ਖਿਲਾਫ਼ ਕੇਸ ਦਰਜ਼, ਪੜੋ ਮਾਮਲਾ
ਵਿਜੀਲੈਂਸ ਬਿਓਰੋ ਪਾਸ ਇਕ ਸ਼ਿਕਾਇਤ ਚੇਅਰਮੈਨ, ਨਗਰ ਸੁਧਾਰ ਟਰੱਸਟ, ਫਗਵਾੜਾ ਜ਼ਿਲ੍ਹਾ ਕਪੂਰਥਲਾ ਵਲੋਂ ਇਸ ਦਫਤਰ ਵਿੱਚ ਪ੍ਰਾਪਤ ਹੋਈ ਸੀ। ਜਿਸ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਸੰਦੀਪ ਮਿੱਤਰ, ਨਗਰ ਸੁਧਾਰ ਟਰੱਸਟ ਫਗਵਾੜਾ ਵਿਖੇ ਬਤੌਰ ਜੂਨੀਅਰ ਸਹਾਇਕ ਕੰਮ ਕਰਦਾ ਹੈ। ਸੰਦੀਪ ਮਿੱਤਰ ਵਲੋਂ ਆਪਣੇ ਅਹੁਦੇ ਦੀ ਦੁਰਵਰਤੋਂ ਕਰਦੇ ਹੋਏ ਨਗਰ ਸੁਧਾਰ ਟਰੱਸਟ, ਫਗਵਾੜਾ ਦੇ ਰਿਕਾਰਡ ਵਿੱਚ ਰਸੀਦ ਬੁੱਕ ਲੈ ਕੇ ਇਕ ਪਲਾਟ ਸਬੰਧੀ ਦੋ ਰਸੀਦਾ ਵੱਖ ਵੱਖ ਮਿਤੀਆਂ ਨੂੰ 25000/25000 ਰੂਪੈ (ਕੁੱਲ 50,000/- ਰੁਪੈ) ਦੀਆਂ ਆਪਣੇ ਦਸਤਖਤਾਂ ਹੇਠ ਕੱਟ ਦਿੱਤੀਆਂ, ਪਰੰਤੂ ਇਹ ਰਕਮਾਂ ਟਰੱਸਟ ਦੇ ਖਾਤੇ ਵਿੱਚ ਜਮਾਂ ਨਹੀਂ ਕਰਵਾਈਆਂ ਗਈਆਂ। ਸਬੰਧਤ ਪਾਰਟੀ ਪਾਸੋਂ ਰਿਕਾਰਡ ਦੀ ਮੰਗ ਕਰਨ ਤੇ ਉਹਨਾਂਵਲੋਂ ਦਿੱਤੇ ਗਏ ਰਿਕਾਰਡ ਵਿੱਚ ਦੋ ਡਰਾਫਟ ਮਬਲਗ 35000/35000 ਰੁਪੈ (ਕੁੱਲ 70,000/- ਰੁਪੈ) ਦੀਆਂ ਕਾਪੀਆਂ ਵੀ ਮੁਹੱਈਆ ਕਰਵਾਈਆਂ ਗਈਆਂ, ਪਰੰਤੂ ਇਹਨਾਂ ਡਰਾਫਟਾਂ ਸਬੰਧੀ ਨਗਰ ਸੁਧਾਰ ਟਰੱਸਟ ਵਲੋਂ ਕੋਈ ਰਸੀਦ ਜਾਰੀ ਨਹੀਂ ਕੀਤੀ ਗਈ ਅਤੇ ਨਾਂ ਹੀ ਇਹ ਡਰਾਫਟ ਦੀਆਂ ਰਕਮਾਂ ਟਰੱਸਟ ਦੇ ਫੰਡ ਵਿੱਚ ਜਮਾਂ ਹੋਈਆਂ ਹਨ। ਇਸ ਤੋਂ ਇਲਾਵਾ ਇਹ ਵੀ ਪਾਇਆ ਗਿਆ ਕਿ ਉਕਤ ਪਲਾਟ ਤੋਂ ਇਲਾਵਾ ਨਗਰ ਸੁਧਾਰ ਟਰੱਸਟ ਦੀਆਂ ਤਿੰਨ ਹੋਰ ਪ੍ਰਾਪਰਟੀਆਂ ਦੀਆਂ ਬਿਨ੍ਹਾਂ ਕਿਸੇ ਸਮਰੱਥ ਅਧਿਕਾਰੀ ਦੀ ਪ੍ਰਵਾਨਗੀ ਅਤੇ ਆਪਣੇ ਪੱਧਰ ਤੇ ਹੀ ਕਾਰਜ ਸਾਧ ਅਫਸਰ ਦੇ ਜਾਅਲੀ ਦਸਤਖਤ ਕਰਕੇ ਸਬ-ਰਜਿਸਟਰਾਰ, ਫਗਵਾੜਾ ਦੇ ਦਫਤਰ ਸੰਦੀਪ ਕੁਮਾਰ, ਜੂਨੀਅਰ ਸਹਾਇਕ ਵਲੋਂ ਖੁਦ ਪੇਸ਼ ਹੋ ਕੇ ਰਜਿਸਟਰੀਆਂ ਕਰਵਾ ਕੇ ਮਾਲਕਾਨਾ ਹੱਕ ਦੇ ਦਿੱਤਾ ਗਿਆ। ਸੰਦੀਪ ਮਿੱਤਰ ਵਲੋਂ ਆਪਣੇਅਹੁਦੇ ਦੀ ਦੁਰਵਰਤੋਂ ਕਰਦੇ ਹੋਏ ਸਰਕਾਰ ਨੂੰ ਲੱਖਾਂ ਰੁਪੈ ਦਾ ਨੁਕਸਾਨ ਪਹੁੰਚਾਇਆ ਹੈ।ਜਿਸ ਸਬੰਧ ਵਿੱਚ ਮੁਕੱਦਮਾ ਨੰਬਰ: 07 ਮਿਤੀ 21.07.2020 ਅ/ਧ 409, 420, 465, 466, 467, 468, 471 ਆਈ.ਪੀ.ਸੀ. ਅਤੇ ਅ/ਧ 13(1)(ਏ) ਰ/ਵ 13(2) ਪੀ.ਸੀ.ਐਕਟ 1988 ਐਜ਼ ਅਮੈਂਡਿਡ ਬਾਏ ਪੀ.ਸੀ. ( ਅਮੈਂਡਮੈਂਟ) ਐਕਟ 2018 ਥਾਣਾ ਵਿਜੀਲੈਂਸ ਬਿਓਰੋ, ਜਲੰਧਰ ਰੇਂਜ ਵਿਖੇ ਦਰਜ ਰਜਿਸਟਰ ਕੀਤਾ ਗਿਆ ਹੈ। ਤਫਤੀਸ ਸ੍ਰੀ ਅਸ਼ਵਨੀ ਕੁਮਾਰ, ਡੀ.ਐਸ.ਪੀ., ਵਿਜੀਲੈਂਸ ਬਿਓਰੋ, ਯੂਨਿਟ, ਕਪੂਰਥਲਾ ਵਲੋਂ ਕੀਤੀ ਜਾ ਰਹੀ ਹੈ। ਮੁਕੱਦਮਾ ਹਜ਼ਾ ਦੀ ਤਫਤੀਸ਼ ਦੌਰਾਨ ਨਗਰ ਸੁਧਾਰ ਟਰੱਸਟ, ਫਗਵਾੜਾ ਦੇ ਰਿਕਾਰਡ ਦੀ ਘੋਖ ਕੀਤੀ ਜਾਵੇ ਕਿ ਜੇਕਰ ਅਜਿਹੇ ਕੋਈ ਹੋਰ ਕੇਸ ਸਾਹਮਣੇ ਆਏ ਤਾਂ ਉਨ੍ਹਾਂ ਬਾਰੇ ਵੀ ਡੂੰਘਾਈ ਨਾਲ ਤਫਤੀਸ਼ ਕਰਕੇ ਅਸਲ ਤੱਥ ਸਾਹਮਣੇ ਲਿਆਂਦੇ ਜਾਣਗੇ।