Latest News

ਬੈਂਕ ਨਾਲ 77 ਕਰੋੜ ਦੀ ਧੋਖਾਧੜੀ 'ਤੇ CBI ਦਾ ਐਕਸ਼ਨ, ਅਕਾਲੀ ਆਗੂ ਅਤੇ ਪਰਿਵਾਰਕ ਮੈਂਬਰਾਂ ਸਣੇ 15 'ਤੇ ਕੇਸ ਦਰਜ

By JNN Report/Faridkot

Published on 18 Jul, 2020 02:04 PM.

ਇਕ ਬੈਂਕ ਨਾਲ 77 ਕਰੋੜ ਰੁਪਏ ਦੀ ਠੱਗੀ ਦੇ ਮਾਮਲੇ ਵਿਚ ਸੀ.ਬੀ.ਆਈ. ਨੇ ਸ਼੍ਰੋਮਣੀ ਅਕਾਲੀ ਦਲ ਦੇ ਇਕ ਨਾਮਵਰ ਆਗੂ, ਬੇਟਿਆਂ ਅਤੇ ਹੋਰ ਪਰਿਵਾਰਕ ਮੈਂਬਰਾਂ ਸਣੇ 15 ਵਿਅਕਤੀਆਂ ਦੇ ਖਿਲਾਫ਼ ਕੇਸ ਦਰਜ ਕੀਤਾ ਹੈ। ਸੀ.ਬੀ.ਆਈ. ਦੇ ਐਸ.ਪੀ. ਸ੍ਰੀ ਅਖਿਲੇਸ਼ ਕੁਮਾਰ ਚੌਰਸੀਆ ਨੇ ਅਕਾਲੀ ਆਗੂ ਹਰਿੰਦਰਜੀਤ ਸਿੰਘ ਸਮਰਾ, ਸੁਖਵੀਰ ਸਿੰਘ ਸਮਰਾ, ਰਾਜਬੀਰ ਸਿੰਘ ਸਮਰਾ, ਮਲਕੀਤ ਸਿੰਘ, ਭੁਪਿੰਦਰ ਕੌਰ, ਹਰਸ਼ਿੰਦਰ ਕੌਰ, ਰਮਨਦੀਪ ਕੌਰ, ਸ਼ਰਨਪ੍ਰੀਤ ਕੌਰ ਆਦਿ ਸਣੇ 15 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ।

 

ਇਸ ਮਾਮਲੇ ਵਿਚ ਹਰਿੰਦਰਜੀਤ ਸਿੰਘ ਸਮਰਾ 'ਤੇ ਦੋਸ਼ ਲਗਾਇਆ ਗਿਆ ਹੈ ਕਿ ਉਸਨੇ ਗੋਲਡਨ ਐਗਰੇਰੀਅਨ ਪ੍ਰਾ: ਲਿਮਟਿਡ ਅਤੇ ਸਮਰਾ ਰਾਈਸ ਮਿੱਲ ਦੇ ਮਾਲਕਾਂ ਤੇ ਹਿੱਸੇਦਾਰਾਂ ਨਾਲ ਰਲ ਕੇ ਸ਼ੈਲਰਾਂ ਅੰਦਰ ਪਿਆ ਸਟਾਕਬੈਂਕ ਨੂੰ ਭਰੋਸੇ ਵਿਚ ਲਏ ਬਿਨਾ ਅਤੇ ਧੋਖੇ ਵਿਚ ਰੱਖਦੇ ਹੋਏਖੁਰਦ ਬੁਰਦ ਕਰ ਦਿੱਤਾ।

PNB ਨਾਲ ਹੋਈ ਇਸ ਧੋਖਾਧੜੀ ਬਾਰੇ ਮਾਮਲਾ ਬੈਂਕ ਦੇ ਚੀਫ਼ ਮੈਨੇਜਰ ਨਵਜਿੰਦਰ ਸਿੰਘ ਵੱਲੋਂ ਸੀ.ਬੀ.ਆਈ. ਨੂੰ ਦਿੱਤੀ ਗਈ ਸ਼ਿਕਾਇਤ ਦੇ ਆਧਾਰ 'ਤੇਦਰਜ ਕੀਤਾ ਗਿਆ ਹੈ। ਚੀਫ਼ ਮੈਨੇਜਰ ਦੀ ਸ਼ਿਕਾਇਤ ਹੈ ਕਿ ਉਨ੍ਹਾਂ ਦੇ ਬੈਂਕ ਤੋਂਸ਼ੈਲਰਾਂ ਵਿਚ ਪਏ ਝੋਨੇ ਦੇ ਸਟਾਕ ਨੂੰ ਆਧਾਰ ਬਣਾ ਕੇਗਾਰੰਟੀ ਮੰਨਦੇ ਹੋਏ 77 ਕਰੋੜ ਰੁਪਏ ਦਾ ਕਰਜ਼ਾ 17ਜੁਲਾਈ 2018 ਨੂੰ ਲਿਆ ਗਿਆ ਸੀ ਪਰ ਕਥਿਤ ਦੋਸ਼ੀਆਂ ਨੇ ਇਹ ਸਾਰਾ ਸਟਾਕ ਖ਼ੁਰਦ ਬੁਰਦ ਕਰ ਦਿੱਤਾਹੈ। ਬੈਂਕ ਦੀ ਵਿਜੀਲੈਂਸ ਟੀਮ ਵੱਲੋਂ ਇਸ ਮਾਮਲੇ ਦੀਪੜਤਾਲ ਤੋਂ ਬਾਅਦ ਪੇਸ਼ ਕੀਤੀ ਗਈ ਰਿਪੋਰਟ ਵਿਚਕਿਹਾ ਗਿਆ ਹੈ ਕਿ ਕਰਜ਼ਾ ਲੈਣ ਵਾਲੇ ਦੋ ਸ਼ੈਲਰ, ਜਿਹੜੇਉਕਤ ਅਕਾਲੀ ਆਗੂ ਦੇ ਹਨ, ਵਿਚੋਂ ਸਟਾਕ ਸਾਜ਼ਿਸ਼ਤਹਿਤ ਖ਼ੁਰਦ ਬੁਰਦ ਕੀਤਾ ਗਿਆ ਹੈ।

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
Related News
ताज़ा खबर
e-Paper

Readership: 295663