ਸੀਨੀਅਰ ਕਪਤਾਨ ਪੁਲਿਸ, ਵਿਜੀਲੈਂਸ ਬਿਓਰੋ, ਜਲੰਧਰ ਰੇਂਜ ਨੇ ਦੱਸਿਆ ਕਿ ਸੁਖਜੀਤ ਸਿੰਘ ਪੁੱਤਰ ਸ੍ਰੀ ਸਿੰਗਾਰਾ ਸਿੰਘ ਵਾਸੀ ਪਿੰਡ ਡਰੋਲੀ ਖੁਰਦ, ਸਬ ਬ-ਤਹਿਸੀਲ, ਆਦਮਪੁਰ ਥਾਣਾ ਆਦਮਪੁਰ ਜ਼ਿਲ੍ਹਾ ਜਲੰਧਰ ਦੀ ਸ਼ਿਕਾਇਤ ਤੇ ਕਾਰਵਾਈ ਕਰਦੇ ਹੋਏ ਅੱਜ ਮਿਤੀ 07.07.2020 ਨੂੰ ਅਸ਼ਵਨੀ ਕੁਮਾਰ, ਡੀ.ਐਸ.ਪੀ. ਵਿਜੀਲੈਂਸ ਬਿਓਰੋ, ਯੂਨਿਟ, ਕਪੂਰਥਲਾ ਵਲੋਂ ਨਰਿੰਦਰ ਸਿੰਘ, ਪਟਵਾਰੀ, ਮਾਲ ਹਲਕਾ ਕੂਹਪੁਰ ਵਾਧੂ ਚਾਰਜ ਡਰੋਲੀ ਖੁਰਦ, ਸਬ-ਤਹਿਸੀਲ ਆਦਮਪੁਰ, ਜ਼ਿਲ੍ਹਾ ਜਲੰਧਰ ਨੂੰ ਸ੍ਰੀ ਸੁਖਜੀਤ ਸਿੰਘ ਪੁੱਤਰ ਸ੍ਰੀ ਸਿੰਗਾਰਾ ਸਿੰਘ ਉਕਤ ਪਾਸੋਂ 5,000/-(ਪੰਜ ਹਜ਼ਾਰ) ਰੁਪੈ ਰਿਸ਼ਵਤ ਲੈਂਦੇ ਨੂੰ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ।
SSP ਨੇ ਦੱਸਿਆ ਕਿ ਸ਼ਿਕਾਇਤ ਕਰਤਾ ਖੇਤੀਬਾੜੀ ਦਾ ਕੰਮ ਕਰਦਾ ਹੈ। ਸਾਲ 2014 ਵਿੱਚ ਸ਼ਿਕਾਇਤ ਕਰਤਾ ਨੇ ਆਪਣੇ ਨਾਮ ਪਰ ਸਾਢੇ 7 ਮਰਲੇ ਜ਼ਮੀਨ ਸੁਰਜੀਤ ਕੌਰ ਮਿਨਹਾਸ ਪਤਨੀ ਲੇਟ ਦਿਆਲ ਸਿੰਘ ਹਾਲ ਵਾਸੀ ਕਨੇਡਾ ਪਾਸੋਂ ਖਰੀਦ ਕੀਤੀ ਸੀ, ਜਿਸ ਦਾ ਇੰਤਕਾਲ ਵੀ ਮੰਨਜੂਰ ਹੋ ਗਿਆ ਸੀ।
ਪਲਾਟ ਵਿੱਚ ਬੋਰ ਕਰਨ ਸਮੇਂ ਮਨਜੀਤ ਕੌਰ ਪਤਨੀ ਉਕਾਂਰ ਸਿੰਘ ਵਾਸੀ ਡਰੋਲੀ ਖੁਰਦ ਵਲੋਂ ਬੋਰ ਕਰਨ ਤੇ ਰੋਕ ਦਿੱਤਾ ਗਿਆ, ਜਿਸ ਤੇ ਸ਼ਿਕਾਇਤ ਕਰਤਾ ਵਲੋਂ ਸਿਵਲ ਜੱਜ, ਜਲੰਧਰ ਜੀ ਦੀ ਅਦਾਲਤ ਵਿੱਚ ਕੇਸ ਕਰ ਦਿੱਤਾ, ਜਿਸ ਦਾ ਫੈਸਲਾ ਸ਼ਿਕਾਇਤ ਕਰਤਾ ਦੇ ਹੱਕ ਵਿੱਚ ਹੋ ਗਿਆ ਅਤੇ ਸ਼ਿਕਾਇਤ ਕਰਤਾ ਸੁਖਜੀਤ ਸਿੰਘ ਨੇ ਆਪਣੇ ਪਲਾਟ ਵਿੱਚ ਬੋਰ ਕਰ ਲਿਆ।
ਮਨਜੀਤ ਕੌਰ ਪਤਨੀ ਉਂਕਾਰ ਸਿੰਘ ਵਲੋਂ ਸ਼ਿਕਾਇਤ ਕਰਤਾ ਦੇ ਹੱਕ ਵਿੱਚ ਹੋਏ ਫੈਸਲੇ ਦੇ ਵਿਰੁੱਧ ਮਾਣਯੋਗ ਅਡੀਸ਼ਨਲ ਸੈਸ਼ਨ ਜੱਜ, ਜਲੰਧਰ ਜੀ ਦੀ ਅਦਾਲਤ ਵਿੱਚ ਅਪੀਲ ਦਾਇਰ ਕਰ ਦਿੱਤੀ, ਜੋ ਇਸ ਅਪੀਲ ਦਾ ਫੈਂਸਲਾ ਸਿਕਾਇਤ ਕਰਤਾ ਸੁਖਜੀਤ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਦੇ ਹੱਕ ਵਿੱਚ ਹੋ ਗਿਆ।
ਸਿਕਾਇਤ ਕਰਤਾ ਵਲੋਂ ਮਾਣਯੋਗ ਅਦਾਲਤ ਦੇ ਫੈਸਲੇ ਦੀ ਕਾਪੀ ਲੈ ਮਿਤੀ 06.07.2020 ਨੂੰ ਨਰਿੰਦਰ ਸਿੰਘ, ਪਟਵਾਰੀ, ਮਾਲ ਹਲਕਾ ਕੂਹਪੁਰ ਵਾਧੂ ਚਾਰਜ ਡਰੋਲੀ ਖੁਰਦ, ਸਬ-ਤਹਿਸੀਲ ਆਦਮਪੁਰ, ਜ਼ਿਲ੍ਹਾ ਜਲੰਧਰ ਪਾਸ ਗਿਆ ਅਤੇ ਉਸਨੂਲ ਮਾਣਯੋਗ ਅਦਾਲਤ ਦੇ ਮਿਤੀ 28.01.2020 ਦੀ ਕਾਪੀ ਦੇ ਕੇ ਬੇਨਤੀ ਕੀਤੀ ਕਿ ਉਸਦਾ ਸਾਢੇ 7 ਮਰਲੇ ਦਾ ਇੰਤਕਾਲ ਉਸਦੇ ਹੱਕ ਵਿੱਚ ਮੰਨਜੂਰ ਕਰਵਾਇਆ ਜਾਵੇ। ਜਿਸ ਤੇ ਨਰਿੰਦਰ ਸਿੰਘ, ਪਟਵਾਰੀ ਉਕਤ ਨੇ ਫੈਸਲੇ ਦੀ ਕਾਪੀ ਲੈ ਕੇ ਸ਼ਿਕਾਇਤ ਕਰਤਾ ਨੂੰ ਕਿਹਾ ਕਿ ਇਸ ਤਰ੍ਹਾਂ ਇੰਤਕਾਲ ਮੰਨਜੂਰ ਨਹੀਂ ਹੁੰਦੇ, ਇਸ ਬਦਲੇ ਸੇਵਾ ਪਾਣੀ ਕਰਨੀ ਪਵੇਗੀ, ਤਾਂ ਸ਼ਿਕਾਇਤ ਕਰਤਾ ਨੇ ਪੁੱਛਿਆ ਕਿ ਕਿਨੀ ਕੁ ਸੇਵਾ ਪਾਣੀ ਕਰਨੀ ਪਵੇਗੀ, ਤਾਂ ਨਰਿੰਦਰ ਸਿੰਘ ਪਟਵਾਰੀ ਉਕਤ ਨੇ 10,000/- ਰੁਪੈ ਰਿਸ਼ਵਤ ਦੀ ਮੰਗ ਕੀਤੀ।
ਸ਼ਿਕਾਇਤ ਕਰਤਾ ਨੇ ਬੇਨਤੀ ਕੀਤੀ ਕਿਉਸ ਪਾਸ ਪੈਸੇ ਘੱਟ ਹਨ, ਪਰ ਉਹ ਨਹੀਂ ਮੰਨਿਆ ਅਤੇ ਸ਼ਿਕਾਇਤ ਕਰਤਾ ਪਾਸੋਂ ਮੌਕੇ ਪਰ ਹੀ ਮਜ਼ਬੂਰ ਕਰਕੇ 500/- ਰੁਪੈ ਰਿਸ਼ਵ ਲੈ ਲਈ ਅਤੇ ਬਾਕੀ 5000/- ਰੁਪੈ ਮਿਤੀ 07.07.2020 ਨੂੰ ਲੈ ਕੇ ਆਉਣ ਲਈ ਕਿਹਾ।"ਸ਼ਿਕਾਇਤ ਕਰਤਾ ਸ੍ਰੀ ਸੁਖਜੀਤ ਸਿੰਘ ਪੁੱਤਰ ਸ੍ਰੀ ਸਿੰਗਾਰਾ ਸਿੰਘ ਉਕਤ ਦੀ ਸ਼ਿਕਾਇਤ ਤੇ ਕਾਰਵਾਈ ਕਰਦੇ ਹੋਏ ਸ੍ਅਸ਼ਵਨੀ ਕੁਮਾਰ, ਡੀ.ਐਸ.ਪੀ. ਵਿਜੀਲੈਂਸ ਬਿਓਰੋ, ਯੂਨਿਟ, ਕਪੂਰਥਲਾ ਵਲੋਂ ਸਬ-ਇੰਸਪੈਕਟਰ ਗੁਰਿੰਦਰ ਸਿੰਘ, ਏ.ਐਸ.ਆਈਐਲ.ਆਰ. ਹਰੀਸ਼ ਕੁਮਾਰ, ਮੁੱਖ ਸਿਪਾਹੀ,ਪੀ.ਆਰ. ਨਿਰਵੈਰ ਸਿੰਘ, ਮੁੱਖ ਸਿਪਾਹੀ ਪੀ.ਆਰ. ਤੇਜਿੰਦਰ ਸਿੰਘ, ਮੁੱਖ ਸਿਪਾਹੀ/ਪੀ.ਆਰ. ਕੁਲਵਿੰਦਰ ਸਿੰਘ, ਮਹਿਲਾ ਮੁੱਖਸਿਪਾਹੀ/ਪੀ.ਆਰ. ਪਰਮਜੀਤ ਕੌਰ, ਸਿਪਾਹੀ ਜੁਝਾਰ ਸਿੰਘ, ਸਿਪਾਹੀ ਰਵਿੰਦਰ ਕੁਮਾਰ, ਪੀ.ਐਚ.ਜੀ, ਸੰਜੀਵ ਕੁਮਾਰ, ਵਿਜੀਲੈਂਸ ਬਿਓਰੋ, ਯੂਨਿਟ, ਕਪੂਰਥਲਾ ਦੀ ਟੀਮ ਗਠਿਤ ਕਰਕੇ, ਸਮੇਤ ਮੁਦੱਈ, ਸਰਕਾਰੀ ਸ਼ੈਡੋ ਗਵਾਹ ਡਾ: ਬਲਵਿੰਦਰ ਸਿੰਘ, ਵੈਟਨਰੀ ਅਫਸਰ, ਦਫਤਰ ਡਿਪਟੀਡਾਇਰੈਕਟਰ, ਪਸ਼ੂ ਪਾਲਣ ਵਿਭਾਗ, ਕਪੂਰਥਲਾ ਅਤੇ ਸਰਕਾਰੀ ਗਵਾਹ ਪਰਮਜੀਤ ਸਿੰਘ, ਖੇਤੀਬਾੜੀ ਵਿਕਾਸ ਅਫਸਰ, ਕਪੂਰਥਲਾ ਅਤੇ ਨਵਜੋਤ ਸਿੰਘ ਵਿਰਦੀ, ਐਸ.ਡੀ.ਓ. ਦਫਤਰ ਕਾਰਜਕਾਰੀ ਇੰਜੀਨੀਅਰ, ਜਲ ਸਪਲਾਈ ਅਤੇ ਸੈਨੀਟੇਸ਼ਨ, ਕਪੂਰਥਲਾ ਨੂੰ ਨਾਲ ਲੈ ਕੇ ਟਰੈਪ ਲਗਾਇਆਗਿਆ।
ਅਸ਼ਵਨੀ ਕੁਮਾਰ ਡੀ.ਐਸ.ਪੀ., ਵਿਜੀਲੈਂਸ ਬਿਓਰੋ, ਯੂਨਿਟ, ਕਪੂਰਥਲਾ ਵਲੋਂ ਨਰਿੰਦਰ ਸਿੰਘ, ਪਟਵਾਰੀ ਮਾਲ ਹਲਕਾ ਕੂਹਪੁਰ, ਵਾਧੂ ਚਾਰਜ ਡਰੋਲੀ ਖੁਰਦ, ਸਬ-ਤਹਿਸੀਲ ਆਦਮਪੁਰ, ਜ਼ਿਲ੍ਹਾ ਜਲੰਧਰ ਨੂੰ ਸੁਖਜੀਤ ਸਿੰਘ ਪੁੱਤਰ ਸ੍ਰੀ ਸਿੰਗਾਰਾ ਸਿੰਘ ਉਕਤ ਪਾਸੋਂ 5,000/- ਰੁਪੈ ਦੀ ਰਿਸ਼ਵਤ ਲੈਂਦੇ ਨੂੰ ਰੰਗੇ ਹੱਥੀ ਗ੍ਰਿਫ਼ਤਾਰ ਕੀਤਾ ਗਿਆ। ਰਿਸ਼ਵਤ ਵਾਲੀ ਰਕਮ ਮੌਕਾ ਪਰ ਬਰਾਮਦ ਕੀਤੀ ਗਈ।
ਇਸ ਸਬੰਧੀ ਵਿੱਚ ਮੁਕੱਦਮਾ ਮਿਤੀ 07.07.202) ਅਧੀਨ ਧਾਰਾ 7 Prevention of Corruption Act 1988 as amended by P.C (Amendment) Act 2018 ਤਹਿਤ ਥਾਣਾ ਵਿਜੀਲੈਂਸ ਬਿਓਰੋ, ਜਲੰਧਰ ਵਿਖੇ ਦਰਜ ਰਜਿਸਟਰ ਕੀਤਾ ਗਿਆ। ਤਫਤੀਸ਼ ਜਾਰੀ ਹੈ।