ਮਾਨਯੋਗ SSP ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਪਰਾਧੀਆਂ ਅਤੇ ਨਸ਼ੇ ਦੇ ਖਿਲਾਫ ਵਿੱਢੀ ਹੋਈ ਮੁਹਿੰਮ ਤਹਿਤ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ, ਮਨਪ੍ਰੀਤ ਸਿੰਘ ਢਿੱਲੋਂ, ਪੁਲਿਸ ਕਪਤਾਨ ਤਫਤੀਸ਼ ਦੇ ਜੇਰ ਨਿਗਰਾਨੀ ਹੇਠ ਵਿਸ਼ਾਲਜੀਤ ਸਿੰਘ ਪੁਲਿਸ ਕਪਤਾਨ, ਸੁਰਿੰਦਰ ਚਾਂਦ, ਉੱਪ ਪੁਲਿਸ ਕਪਤਾਨ ਤਫਤੀਸ਼ ਅਤੇ ਇੰਸਪੈਕਟਰ ਬਲਵਿੰਦਰਪਾਲ ਇੰਚਾਰਜ ਸੀ.ਆਈ.ਏ ਸਟਾਫ ਕਪੂਰਥਲਾ, ਇੰਸਪੈਕਟਰ ਹਰਮੀਕ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਫਗਵਾੜਾ ਨੂੰ ਉਸ ਵੇਲੇ ਸਫਲਤਾ ਹਾਸਿਲ ਹੋਈ, ਜਦੋ ਮੁਕੱਦਮਾ ਨੰ: 89 ਮਿਤੀ 16-5-2020 ਅ/ਧ 21,22,27ਏ, 29-61-85 ਐਨ.ਡੀ.ਪੀ.ਐਸ.ਐਕਟ, 188,269 ਭ:ਦ, 3 Epidemic Diseases Act 1897 ਥਾਣਾ ਕੋਤਵਾਲੀ ਕਪੂਰਥਲਾ ਦੇ ਵਿੱਚ ਲੌੜੀਦੇ ਦੋਸ਼ੀਆਂਨ ਸਰਬਜੀਤ ਸਿੰਘ ਲੋਗਾ ਪੁੱਤਰ ਹਰਕੀਰਤ ਸਿੰਘ ਵਾਸੀ ਮੁਹੱਲਾ ਮਹਿਤਾਬਗੜ, ਕਪੂਰਥਲਾ ਥਾਣਾ ਸਿਟੀ ਕਪੂਰਥਲਾ ਅਤੇ ਵਰੁਣ ਕੁਮਾਰ ਪੁੱਤਰ ਪਵਨ ਕੁਮਾਰ ਵਾਸੀ ਸਰਪੰਚ ਕਲੋਨੀ, ਕਰਤਾਰਪੁਰ ਜਿਲਾ ਜਲੰਧਰ ਜੋ ਕਾਫੀ ਦਿਨਾਂ ਤੋਂ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਸਨ ਦੇ ਸਬੰਧ ਵਿੱਚ ਰਾਜਸਥਾਨ ਏਰੀਆ ਵਿੱਚ ਰਹਿੰਦੇ ਹੋਣ ਬਾਰੇ ਪਤਾ ਲੱਗਣ ਤੇ ਜਿਹਨਾ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਟੀਮਾਂ ਭੇਜੀਆਂ ਗਈਆਂ ਸਨ, ਜੋ ਪੁਲਿਸ ਪਾਰਟੀ ਵੱਲੋਂ ਮਿਤੀ 03-7-2020 ਨੂੰ ਇਹਨਾਂ ਦੋਸ਼ੀਆਂ ਨੂੰ ਜੈਪੁਰ, ਰਾਜਸਥਾਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਅਤੇ ਇਹਨਾ ਵੱਲੋ ਕੀਤੇ ਇੰਕਸਾਫ ਮੁਤਾਬਿਕ ਅੱਜ ਮਿਤੀ 04-7-2020 ਨੂੰ ਇਹਨਾ ਦੀ ਨਿਸ਼ਾਨਦੇਹੀ ਤੇ 01 ਕਿੱਲੋ ਹੈਰੋਇਨ ਅਤੇ 01 ਸਵਿਫਟ ਡਿਜਾਇਰ ਕਾਰ, ਨੰਬਰੀ ਪੀ.ਬੀ.09-ਏ.ਈ.-9217 ਰੰਗ ਚਿੱਟਾ ਬਾਮਦ ਕੀਤੀ ਗਈ।
ਇਸ ਤੋਂ ਪਹਿਲਾ ਸੰਜਨਾ ਸਰਮਾ ਪਤਨੀ ਨਰਿੰਦਰ ਕੁਮਾਰ ਉਰਫ ਨੀਟਾ ਵਾਸੀ ਮੁਹੱਲਾ ਅਫਵਾਲਾ ਥਾਣਾ ਸਿਟੀ ਕਪੂਰਥਲਾ ਪਾਸੋ ਸਰਬਜੀਤ ਸਿੰਘ ਉਰਫ ਲੋਗਾ ਦਾ ਡਰੱਗ ਮਨੀ ਤੋ ਬਣਾਇਆ ਹੋਇਆ 214 ਗ੍ਰਾਮ 490 ਮਿਲੀ ਸੋਨਾ ਵੀ ਬ੍ਰਾਮਦ ਕੀਤਾ ਜਾ ਚੁੱਕਿਆ ਹੈ। ਜਿਸਦੀ ਕੀਮਤ ਮੋਜੂਦਾ ਸਮੇ ਵਿੱਚ 09 ਲੱਖ 10 ਹਜਾਰ ਰੁਪਏ ਬਣਦੀ ਹੈ। ਇਹਨਾ ਦੀ ਪੁੱਛਗਿੱਛ ਜਾਰੀ ਹੈ ਅਤੇ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ ।
ਬਾਮਦਗੀ:-(1) 01 ਕਿੱਲੋ ਹੈਰੋਇਨ(2) 01 ਸਵਿਫਟ ਡਿਜਾਇਰ ਕਾਰ, ਨੰਬਰੀ ਪੀ.ਬੀ.09-ਏ.ਈ.-9217, ਰੰਗ ਚਿੱਟਾ(3) ਡਰੱਗ ਮਨੀ 07 ਲੱਖ 20 ਹਜਾਰ ਰੁਪਏ