Latest News

ਨਿਊਜ਼ੀਲੈਂਡ: 2020 ਆਮ ਚੋਣਾਂ ਲਈ 84 ਸੰਭਾਵੀ MP's ਦੀ ਸੂਚੀ ਜਾਰੀ

By Roma Kaur/Auckland

Published on 15 Jun, 2020 08:38 PM.

ਇਕ ਪਾਸੇ ਕੋਰੋਨਾ ਦਾ ਡਰ ਤੇ ਦੂਜੇ ਪਾਸੇ ਨਿਊਜ਼ੀਲੈਂਡ ਦੀ ਸੱਤਾਧਾਰ ਪਾਰਟੀ ਲੇਬਰ ਨੇ 19 ਸਤੰਬਰ 2020 ਨੂੰ ਆ ਰਹੀਆਂ ਆਮ ਚੋਣਾਂ ਦੇ ਲਈ ਤਿਆਰੀਆਂ ਖਿੱਚ ਲਈਆਂ ਹਨ।

 

 

 

ਲੇਬਰ ਪਾਰਟੀ ਵੱਲੋਂ ਜਾਰੀ 84 ਉਮੀਦਵਾਰਾਂ ਦੀ ਲਿਸਟ ਵਿਚ ਕਾਫੀ ਉਮੀਦਵਾਰਾਂ ਦਾ ਰੈਂਕ ਉਪਰ-ਥੱਲੇ ਹੋਇਆ ਹੈ ਅਤੇ ਕਈ ਨਾਂਅ ਗਾਇਬ ਹਨ। ਪਿਛਲੀ ਵਾਰ ਭਾਰਤੀ ਮੂਲ ਦੀ ਪ੍ਰਿਅੰਕਾ ਰਾਧਾਕ੍ਰਿਸ਼ਨ (ਚੋਨਈ) 12ਵੇਂ ਨੰਬਰ ਉਤੇ ਸੀ ਅਤੇ ਲਿਸਟ ਐਮ. ਪੀ. ਬਣ ਗਈ ਸੀ, ਪਰ ਇਸ ਵਾਰ ਉਸਦਾ ਨਾਂਅ 33ਵੇਂ ਨੰਬਰ ਉਤੇ ਹੇਠਾਂ ਚਲਾ ਗਿਆ ਹੈ। ਇਸਦਾ ਕਾਰਨ ਨਹੀਂ ਦੱਸਿਆ ਗਿਆ। ਪ੍ਰਿਅੰਕਾ ਨੇ ਸੰਪਰਕ ਕਰਨ ਉਤੇ ਦੱਸਿਆ ਕਿ ਇਸ ਵਾਰ ਲਿਸਟ ਦੇ ਵਿਚ ਕੈਬਨਿਟ ਮੰਤਰੀਆਂ, ਮਾਓਰੀ ਉਮਦੀਵਾਰਾਂ ਨੂੰ ਪਹਿਲੀ ਦਿੱਤੀ ਗਈ ਹੈ ਜਿਸ ਕਰਕੇ ਬਹੁਤ ਸਾਰਿਆਂ ਦੇ ਨੰਬਰ ਅੱਗੇ-ਪਿੱਛੇ ਹੋਏ ਹਨ।

 

 

ਖਬਰ ਇਹ ਵੀ ਹੈ ਕਿ ਇਸ ਵਾਰ ਪੋਲਿੰਗ ਵੀ ਜਿਆਦਾ ਹੋਣ ਦੀ ਉਮੀਦ ਹੈ ਅਤੇ ਆਸ ਹੈ ਕਿ ਉਹ ਦੁਬਾਰਾ ਫਿਰ ਐਮ. ਪੀਸ. ਬਣ ਜਾਣਗੇ। ਉਹ ਮਾਉਂਗਾਕੇਕੀ ਤੋਂ ਉਮੀਦਵਾਰ ਹਨ। ਇਸੀ ਤਰ੍ਹਾਂ ਪਿਛਲੀ ਵਾਰ ਬਲਜੀਤ ਕੌਰ (ਸਿੱਧਵਾਂ ਬੇਟ) ਜੋ ਕਿ ਹਨੂਆ ਹਲਕੇ ਤੋਂ ਚੋਣ ਮੈਦਾਨ ਦੇ ਵਿਚ ਉਤਰੇ ਸਨ 64ਵੇਂ ਨੰਬਰ ਉਤੇ ਸਨ ਪਰ ਇਸ ਵਾਰ 84 ਨੰਬਰਾਂ ਦੇ ਵਿਚ ਉਨ੍ਹਾਂ ਦਾ ਨਾਂਅ ਸ਼ਾਮਿਲ ਨਹੀਂ ਕੀਤਾ ਗਿਆ ਪਰ ਉਹ ਵੋਟਾਂ ਦੇ ਲਈ ਪੋਰਟ ਵਾਇਕਾਟੋ ਤੋਂ ਉਮੀਦਵਾਰ ਹਨ।

 

 

ਇਸ ਹੀ ਤਰਾਂ ਬਲਜੀਤ ਕੌਰ ਨੂੰ ਪਿਛਲੀ ਵਾਰ 7382 ਵੋਟਾਂ ਪੈ ਗਈਆਂ ਸਨ। ਗੌਰਵ ਮਰੀਨਾਲ ਸ਼ਰਮਾ ਜੋ ਕਿ ਹਿਮਾਚਲ ਦੇ ਜਨਮੇ ਹਨ ਅਤੇ ਪਰਿਵਾਰ ਪੰਜਾਬ ਨਾਲ ਵੀ ਸਬੰਧ ਰੱਖਦਾ ਹੈ ਪਿਛਲੀ ਵਾਰ 69ਵੇਂ ਨੰਬਰ ਉਤੇ ਸਨ ਇਸ ਵਾਰ 65ਵੇਂ ਨੰਬਰ ਉਤੇ ਹਨ। ਕਿੱਤੇ ਪੱਖੋਂ ਗੌਰਵ ਸ਼ਰਮਾ ਡਾਕਟਰ ਹਨ ਤੇ ਹਮਿਲਟਨ ਦੇ ਵਿਚ ਜੀ.ਪੀ. ਹਨ।

 

 

ਹਮਿਲਟਨ ਵੈਸਟ ਤੋਂ ਇਨ੍ਹਾਂ ਨੂੰ ਵੋਟਾਂ ਪੈਣਗੀਆਂ। ਪਿਛਲੀ ਵਾਰ ਡਾ. ਗੌਰਵ ਸ਼ਰਮਾ ਨੂੰ 11111 ਵੋਟਾਂ ਪਈਆਂ ਸਨ।ਪਿਛਲੀ ਵਾਰ 75 ਨਾਂਅ ਲਿਸਟ ਕੀਤੇ ਗਏ ਸਨ ਪਰ ਇਸ ਵਾਰ 84 ਹਨ। 2017 ਦੇ ਵਿਚ ਜੱਸੀ ਪਾਬਲਾ ਨੇ ਵੀ ਪਾਪਾਕੁਰਾ ਹਲਕਾ ਤੋਂ ਚੋਣ ਲੜੀ ਸੀ, ਪਰ ਇਸ ਵਾਰ ਉਹ ਮੈਦਾਨ ਦੇ ਵਿਚ ਨਹੀਂ ਨਿਤਰੇ।

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
Related News
ताज़ा खबर
e-Paper

Readership: 295663