ਵਿਦੇਸ਼ ਭੇਜਣ ਦੇ ਨਾਮ ਤੇ ਲੋਕਾਂ ਤੋਂ ਪੈਸੇ ਠੱਗਣ ਮੁੱਕਦਮੇ ਵਿੱਚ OECC Immigration ਕੰਪਨੀ ਦੇ ਮਾਲਕ ਬੀਰੀ ਚਾਵਲਾ ਨੂੰ ਲੁਧਿਆਣਾ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ I ਬੀਰੀ ਚਾਵਲਾ ਖਿਲਾਫ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਮ ਤੇ ਪੈਸੇ ਠੱਗਣ ਦੇ ਕਈ ਕੇਸ ਦਰਜ ਹਨ I
ਗ੍ਰਿਫਤਾਰੀ ਦੀ ਪੁਸ਼ਟੀ ਕਰਦੇ ਹੋਏ ਥਾਣਾ ਡਿਵੀਜ਼ਨ ਨੰਬਰ 5 ਦੇ ਮੁੱਖੀ ਬਲਵੰਤ ਸਿੰਘ ਨੇ ਦੱਸਿਆ ਕਿ ਬੀਰੀ ਚਾਵਲਾ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ I ਰਿਮਾਂਡ ਦੌਰਾਨ ਕਈ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ I
ਜਾਣਕਾਰੀ ਅਨੁਸਾਰ ਲੁਧਿਆਣਾ ਪੁਲਿਸ ਨੇ ਕਈ ਮਹੀਨੇ ਪਹਿਲਾਂ ਬੀਰੀ ਖਿਲਾਫ ਕੇਸ ਦਰਜ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਸੀ I ਪਰ ਬੀਰੀ ਚਾਵਲਾ ਪੁਲਿਸ ਤੋਂ ਬੱਚਣ ਲਈ ਲਗਾਤਾਰ ਆਪਣੇ ਟਿਕਾਣੇ ਬਦਲ ਰਿਹਾ ਸੀ I ਸੂਤਰਾਂ ਅਨੁਸਾਰ ਪੁਲਿਸ ਕੋਲ ਬੀਰੀ ਚਾਵਲਾ ਖਿਲਾਫ ਅਨੇਕਾਂ ਸ਼ਿਕਾਇਤਾਂ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਉਸ ਖਿਲਾਫ ਹੋਰ ਮੁੱਕਦਮੇ ਦਰਜ ਹੋਣ ਦੀ ਸੰਭਾਵਨਾ ਹੈ I
ਦੱਸ ਦਈਏ ਕਿ ਬੀਰੀ ਚਾਵਲਾ ਦਾ ਪਹਿਲਾਂ ਵੀ ਲਾਈਸੇਂਸ ਕੈਂਸਲ ਹੋ ਚੁੱਕਾ ਸੀ I ਕੁਝ ਮਹੀਨੇ ਪਹਿਲਾਂ ਵੀ ਠੱਗੀ ਦਾ ਸ਼ਿਕਾਰ ਲੋਕਾਂ ਨੇ ਬੀਰੀ ਚਾਵਲਾ ਦੇ ਹਰਿਆਣਾ ਵਿਖੇ ਦਫਤਰ ਚ ਭੰਨ ਤੋੜ ਕੀਤੀ ਸੀ ਈ ਬੀਰੀ ਚਾਵਲਾ ਦੀ ਗ੍ਰਿਫਤਾਰੀ ਤੋਂ ਬਾਅਦ ਪੂਰੇ ਪੰਜਾਬ ਅਤੇ ਹੋਰ ਸੂਬਿਆਂ ਤੋਂ ਲੋਕ ਪੁਲਿਸ ਕੋਲ ਪੁਹੰਚ ਕੇ ਆਪਣੀ ਸ਼ਿਕਾਇਤ ਦਰਜ ਕਰਵਾ ਰਹੇ ਹਨ I