Latest News

*ਜਲੰਧਰ ਦਿਹਾਤੀ ਪੁਲਸ ਨੇ 24 ਘੰਟਿਆ ਵਿਚ ਹੱਲ ਕਰ ਲਿਆ ਪਤਾਰਾ ਪਿੰਡ ਦਾ ਬਾਬਾ ਕਤਲ ਕੇਸ, ਐਸ.ਪੀ. ਸਰਬਜੀਤ ਬਾਹਿਆ ਨੇ ਕੀਤਾ ਖੁਲਾਸਾ ਕਿਊਂ ਕੀਤਾ ਸੀ ਕਤਲ, ਪੜੋ ਖਬ਼ਰ*

By RAJESH KAPIL

Published on 27 Jul, 2022 06:34 PM.

             ਜੈ ਹਿੰਦ ਨਿਊਜ਼, ਜਲੰਧਰ


ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਪਤਾਰਾ ਦੀ ਪੁਲਿਸ ਵੱਲੋ ਬੀਤੇ ਦਿਨੀ ਪਿੰਡ ਸੇਮੀ ਵਿੱਚ ਜਗਦੀਸ਼ ਲਾਲ ਉਰਫ ਜੁੰਮਾ ਬਾਬਾ ਦੇ ਹੋਏ ਕਤਲ ਦੇ ਕੇਸ ਦੀ ਗੁਥੀ 24 ਘੰਟਿਆ ਦੇ ਅੰਦਰਅੰਦਰ ਸੁਲਝਾ ਕੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ।  ਸ਼੍ਰੀ ਸਵਰਨਦੀਪ ਸਿੰਘ, ਆਈ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ੍ਰੀ ਸਰਬਜੀਤ ਸਿੰਘ, ਬਾਹੀਆ ਪੁਲਿਸ ਕਪਤਾਨ, ਇੰਵੈਸਟੀਗੇਸ਼ਨ ਜਲੰਧਰ ਦਿਹਾਤੀ, ਸ਼੍ਰੀ ਸਰਬਜੀਤ ਰਾਏ, ਪੀ.ਪੀ.ਐਸ, ਉਪ ਪੁਲਿਸ ਕਪਤਾਨ, ਸਬ-ਡਵੀਜਨ ਆਦਮਪੁਰ ਜੀ ਦੀ ਅਗਵਾਈ ਹੇਠ ਸਮਾਜ ਦੇ ਮਾੜੇ ਅਨਸਰਾਂ/ਕਤਲ ਦੀਆ ਵਾਰਦਾਤਾਂ ਕਰਨ ਵਾਲੇ ਦੋਸ਼ੀਆ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ, ਇੰਸਪੈਕਟਰ ਅਰਸ਼ਦੀਪ ਕੌਰ ਮੁੱਖ ਅਫਸਰ ਥਾਣਾ ਪਤਾਰਾ ਦੀ ਪੁਲਿਸ ਪਾਰਟੀ ਵੱਲੋਂ ਬੀਤੇ ਦਿਨੀ ਪਿੰਡ ਸੇਮੀ ਵਿੱਚ ਜਗਦੀਸ਼ ਲਾਲ ਉਰਫ ਜੁੰਮਾ ਬਾਬਾ ਦੇ ਹੋਏ ਕਤਲ ਦੇ ਕੇਸ ਦੀ ਗੁਥੀ 24 ਘੰਟਿਆ ਦੇ ਅੰਦਰ-ਅੰਦਰ ਸੁਲਝਾ ਕੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ।  ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸਰਬਜੀਤ ਸਿੰਘ, ਬਾਹੀਆ ਪੁਲਿਸ ਕਪਤਾਨ, ਇੰਵੈਸਟੀਗੇਸ਼ਨ, ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 26-07-2022 ਨੂੰ ਇੰਸਪੈਕਟਰ ਅਰਸ਼ਦੀਪ ਕੌਰ ਮੁੱਖ ਅਫਸਰ ਥਾਣਾ ਪਤਾਰਾ ਪਾਸ ਅਜੇ ਕੁਮਾਰ ਪੁੱਤਰ ਜਗਦੀਸ਼ ਲਾਲ ਸਮੇਤ ਹਰਵਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀਆਨ ਸੇਮੀ ਪਿੰਡ ਨੇ ਆ ਕੇ ਦੱਸਿਆ ਕਿ ਮੇਰਾ ਪਿਤਾ ਜਗਦੀਲ ਲਾਲ ਉਰਫ ਜੁੰਮਾ ਬਾਬਾ ਪੁੱਤਰ ਜੀਤ ਰਾਮ ਜੋ ਕਿ ਸਾਲ 2009 ਤੋਂ ਪੀਰ ਬਾਬਾ ਗਿਆਰਵੀ ਵਾਲੀ ਸਰਕਾਰ ਦੀ ਜਗ੍ਹਾ ਤੇ ਪਿੰਡ ਸੇਮੀ ਵਿਖੇ ਸੇਵਾ ਕਰਦਾ ਸੀ ਜੋ ਇਸ ਜਗਾ ਪਰ ਇਕੱਲਾ ਹੀ ਰਹਿੰਦਾ ਸੀ।ਮਿਤੀ 26.07.2022 ਨੂੰ ਸੁਭਾ 7.00 ਵਜੇ ਹਰਵਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਸੇਮੀ ਥਾਣਾ ਪਤਾਰਾ ਦਾ ਮੈਨੂੰ ਫੋਨ ਆਇਆ ਕਿ ਤੇਰੇ ਪਿਤਾ ਦਾ ਕਤਲ ਕਿਸੇ ਨਾਮਾਲੂਮ ਵਿਅਕਤੀਆ ਨੇ ਕਰ ਦਿੱਤਾ ਹੈ। ਜਿਸ ਦੀ ਇਤਲਾਹ ਮੈ ਆਪ ਜੀ ਪਾਸ ਦੇਣ ਲਈ ਆਇਆ ਹਾਂ। ਜਿਸ ਤੇ ਇੰਸਪੈਕਟਰ ਅਰਸ਼ਦੀਪ ਕੌਰ ਥਾਣਾ ਪਤਾਰਾ ਜਿਲ੍ਹਾ ਜਲੰਧਰ ਨੇ ਮੁਕੱਦਮਾ ਨੰਬਰ 60 ਮਿਤੀ 26-07-2022 ਜੁਰਮ 302 IPC ਥਾਣਾ ਪਤਾਰਾ ਦਰਜ ਰਜਿਸਟਰ ਕਰਕੇ ਮੁਢਲੀ ਤਫਤੀਸ਼ ਅਮਲ ਵਿੱਚ ਲਿਆਦੀ। ਦੋਰਾਨੇ ਤਫਤੀਸ਼ ਦਲਜੀਤ ਸਿੰਘ ਪੁੱਤਰ ਸੂਰਤ ਸਿੰਘ ਵਾਸੀ ਪਿੰਡ ਸੇਮੀ ਥਾਣਾ ਪਤਾਰਾ ਨੂੁੰ ਹਿਰਾਸਤ ਵਿੱਚ ਲੈ ਕੇ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਦੋਸ਼ੀ ਦਲਜੀਤ ਸਿੰਘ ਨੇ ਮੰਨਿਆ ਕਿ ਉਹ ਡੇਰੇ ਤੇ ਕਬਜਾ ਕਰਨਾ ਚਾਹੁੰਦਾ ਸੀ, ਇਸ ਸਬੰਧੀ ਇਹ ਗੱਲ ਸਾਹਮਣੇ ਆਈ ਹੈ ਕਿ ਉਸ ਦਾ ਮਰਨ ਵਾਲੇ ਜਗਦੀਲ ਲਾਲ ਉਰਫ ਜੁੰਮਾ ਬਾਬਾ ਨਾਲ ਪ੍ਰਾਪਰਟੀ ਨੂੰ ਲੈ ਕੇ ਪਿਛਲੇ ਕੁੱਝ ਦਿਨਾਂ ਤੋਂ ਝਗੜਾ ਚੱਲ ਰਿਹਾ ਸੀ। ਦਲਜੀਤ ਸਿੰਘ ਬਾਬੇ ਜਗਦੀਲ ਲਾਲ ਉਰਫ ਜੁੰਮਾ ਬਾਬਾ ਵਾਲੀ ਜਗ੍ਹਾ ਤੇ ਆਪਣਾ ਹੱਕ ਜਤਾਉਂਦਾ ਸੀ ਜਿਸ ਕਰਕੇ ਉਸ ਨੇ ਜਗਦੀਸ਼ ਲਾਲ ਉਰਫ ਜੁੰਮਾ ਬਾਬਾ ਪੁੱਤਰ ਜੀਤ ਰਾਮ ਦੇ ਸਿਰ ਤੇ ਦਾਤਰ ਨਾਲ ਕਈ ਵਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜਿਸ ਕਰਕੇ ਦੋਸ਼ੀ ਦਲਜੀਤ ਸਿੰਘ ਪੁੱਤਰ ਸੂਰਤ ਸਿੰਘ ਵਾਸੀ ਪਿੰਡ ਸੇਮੀ ਨੂੰ ਮੁਕੱਦਮਾ ਨੰਬਰ 60 ਮਿਤੀ 26-07-2022 ਜੁਰਮ 302 IPC ਥਾਣਾ ਪਤਾਰਾ ਵਿੱਚ ਨਾਮਜਦ ਕੀਤਾ ਗਿਆ। ਦੋਸ਼ੀ ਪਾਸੋਂ ਡੁੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਬ੍ਰਾਮਦਗੀ:- ਇਕ ਦਾਤਰ। 

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
Related News
ताज़ा खबर
e-Paper

Readership: 295663