ਜੈ ਹਿੰਦ ਨਿਉਜ਼, ਜਲੰਧਰ
ਸੀਨੀਅਰ ਕਪਤਾਨ ਪੁਲਿਸ, ਵਿਜੀਲੈਂਸ ਬਿਓਰੋ, ਜਲੰਧਰ ਰੇਂਜ ਜੀ ਦੇ ਨਿਰਦੇਸ਼ਾਂ ਤੇ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਗਈ ਮੁਹਿੰਮ ਨੂੰ ਭਰਵਾ ਹੁੰਗਾਰਾ ਮਿਲਿਆ ਹੈ। ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਸੀਨੀਅਰ ਕਪਤਾਨ ਪੁਲਿਸ, ਵਿਜੀਲੈਂਸ ਬਿਓਰੋ, ਜਲੰਧਰ ਰੇਂਜ ਨੇ ਦੱਸਿਆ ਕਿ ਸ੍ਰੀ ਨਿਰੰਜਣ ਸਿੰਘ, ਡੀ.ਐਸ.ਪੀ. ਵਿਜੀਲੈਂਸ ਬਿਓਰੋ, ਯੂਨਿਟ, ਹੁਸ਼ਿਆਰਪੁਰ ਵਲੋਂ ਅੱਜ ਮਿਤੀ 22.11.2021 ਨੂੰ ਸ੍ਰੀ ਧਰਮ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਮਕਾਨ ਨੰਬਰ: ਸੀ/134, ਮੁਹੱਲਾ ਗੋਬਿੰਦ ਨਗਰ ਨੇੜੇ ਬੀ.ਡੀ.ਓ. ਕਲੋਨੀ, ਮਾਹਿਲਪੁਰ, ਜਿਲ੍ਹਾ ਹੁਸ਼ਿਆਰਪੁਰ ਦੀ ਸ਼ਿਕਾਇਤ ਤੇ ਕਾਰਵਾਈ ਕਰਦੇ ਹੋਏ ਬਲਵਿੰਦਰ ਲਾਲ ਪੁੱਤਰ ਚਮਨ ਲਾਲ ਵਾਸੀ ਸੀਣਾਂ ਥਾਣਾ ਚੱਬੇਵਾਲ ਜਿਲ੍ਹਾ ਹੁਸ਼ਿਆਰਪੁਰ (ਕਰਿੰਦਾ ਵਸੀਕਾ ਨਵੀਸ) ਨੂੰ ਸ਼ਿਕਾਇਤ ਕਰਤਾ ਪਾਸੋਂ 13,000/- ਰੁਪੈ ਰਿਸ਼ਵਤ ਲੈਂਦੇ ਨੂੰ ਰੰਗੇ ਹੱਥੀ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਸੰਦੀਪ ਕੁਮਾਰ ਨਾਇਬ ਤਹਿਸੀਲਦਾਰ, ਮਨਜੀਤ ਸਿੰਘ ਰਜਿਸਟਰੀ ਕਲਰਕ, ਸਬ-ਤਹਿਸੀਲ ਮਾਹਿਲਪੁਰ, ਅਤੇ ਵਸੀਕਾ ਨਵੀਸ ਰਜਿੰਦਰ ਨਾਥ ਸਬ-ਤਹਿਸੀਲ ਮਾਹਿਲਪੁਰ ਨੂੰ ਸੰਗਠਤ ਭ੍ਰਿਸ਼ਟਾਚਾਰ ਕਰਨ ਦੇ ਦੋਸ਼ਾਂ ਅਧੀਨ ਗ੍ਰਿਫ਼ਤਾਰ ਕੀਤਾ ਗਿਆ।ਸੀਨੀਅਰ ਕਪਤਾਨ ਪੁਲਿਸ, ਵਿਜੀਲੈਂਸ ਬਿਓਰੋ, ਜਲੰਧਰ ਰੇਂਜ ਜੀ ਨੇ ਦੱਸਿਆ ਕਿ '' ਸ਼ਿਕਾਇਤਕਰਤਾ ਆਰਮੀ ਵਿਚੋਂ ਰਿਟਾਇਰਡ ਹੈ।ਸ਼ਿਕਾਇਤਕਰਤਾ ਦੇ ਰਿਹਾਇਸ਼ੀ ਮਕਾਨ ਦੇ ਨਾਲ ਲਗਦੇ 14 ਮਰਲੇ ਦੇ ਪਲਾਟ ਦਾ ਸੌਦਾ 30 ਹਜਾਰ ਰੁਪੈ ਪ੍ਰਤੀ ਮਰਲੇ ਦੇ ਹਿਸਾਬ ਨਾਲ ਸਰੂਪ ਸਿੰਘ ਵਾਸੀ ਪਿੰਡ ਖੇੜਾ ਨਾਲ ਹੋਇਆ ਸੀ, ਜਿਸ ਦੀ ਰਜਿਸਟਰੀ ਲਿਖਵਾਉਣ ਲਈ ਸ਼ਿਕਾਇਤਕਰਤਾ ਸਬ-ਤਹਿਸੀਲ ਮਾਹਿਲਪੁਰ ਵਿਖੇ ਵਸੀਕਾ ਨਵੀਸ ਰਜਿੰਦਰ ਨਾਥ ਨੂੰ ਮਿਲਿਆ ਜਿਸ ਨੇ ਕਿਹਾ ਕਿ ਇਸ 14 ਮਰਲੇ ਦੇ ਪਲਾਟ ਰਜਿਸਟਰੀ ਵਿਚੋਂ 7 ਮਰਲੇ ਉਸਨੇ ਆਪਣੀ ਪਤਨੀ ਸ੍ਰੀਮਤੀ ਸੁਰਿੰਦਰ ਕੌਰ ਦੇ ਨਾਮ ਅਤੇ 7 ਮਰਲੇ ਦੀ ਰਜਿਸਟਰੀ ਆਪਣੀ ਭਰਜਾਈ ਹਰਦੀਪ ਕੌਰ ਪਤਨੀ ਨਰਿੰਦਰ ਕੁਮਾਰ ਵਾਸੀ ਪਾਰੋਵਾਲ ਥਾਣਾ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਨਾਮ ਪਰ ਕਰਾਉਣੀਆਂ ਹਨ। ਸ਼ਿਕਾਇਤਕਰਤਾ ਨੇ ਉਕਤ ਪਲਾਟ ਦੀ ਫਰਦ ਜਮਾਂਬੰਦੀ ਅਤੇ ਐਨ.ਓ.ਸੀ. ਦਿਖਾਈ ਜਿਸਨੇ ਇਹ ਫਰਦ ਅਤੇ ਐਨ.ਓ.ਸੀ. ਨਾਇਬ ਤਹਿਸੀਲਦਾਰ ਸੰਦੀਪ ਕੁਮਾਰ ਨੂੰ ਦਿਖਾਉਣ ਤੋਂ ਬਾਅਦ ਕਿਹਾ ਕਿ ਐਨ.ਓ.ਸੀ. ਵਿੱਚ ਦਰੁੱਸਤਗੀ ਹੋਣੀ । ਸ਼ਿਕਾਇਤਕਰਤਾ ਨੇ ਵਸੀਕਾ ਨਵੀਸ ਰਜਿੰਦਰ ਨਾਥ ਨੂੰ ਪੁੱਛਿਆ ਕਿ ਰਜਿਸਟਰੀਆਂ ਕਰਾਉਣ ਪਰ ਕਿੰਨਾ ਖਰਚਾ ਆਏਗਾ ਤਾਂ ਵਸੀਕਾ ਨਵੀਸ ਰਜਿੰਦਰ ਨਾਥ ਨੇ ਕਿਹਾ ਕਿ ਇਸ ਬਾਰੇ ਮੇਰੇ ਕਰਿੰਦੇ ਬਲਵਿੰਦਰ ਲਾਲ ਵਾਸੀ ਸੀਣਾਂ ਥਾਣਾ ਚੱਬੇਵਾਲ ਜ਼ਿਲ੍ਹਾ ਹੁਸ਼ਿਆਰਪੁਰ ਨਾਲ ਗੱਲ ਕਰ ਲਓ ਅਤੇ ਉਸਨੇ ਸ਼ਿਕਾਇਤਕਰਤਾ ਨੂੰ ਬਲਵਿੰਦਰ ਲਾਲ ਕਰਿੰਦੇ ਨਾਲ ਮਿਲਾਇਆ ਅਤੇ ਆਪ ਚਲਾ ਗਿਆ। ਬਲਵਿੰਦਰ ਕੁਮਾਰ ਨੇ ਖਰਚੇ ਬਾਰੇ ਪੁੱਛਣ ਤੇ ਕਿਹਾ ਕਿ ਤੁਹਾਡਾ ਵਸੀਕਾ ਰਜਿਸਟਰ ਕਰਨ ਲਈ ਅਸ਼ਟਾਮ ਫੀਸ 15,000/- ਰੁਪੈ, ਰਜਿਸਟਰੇਸ਼ਨ ਫੀਸ 9,600/- ਰੁਪੈ, ਆਨਲਾਈਨ ਅਪਾਇੰਟਮੈਂਟ ਦੇ 500/- ਰੁਪੈ, ਉਸਦੀ ਲਿਖਾਈ ਦੇ 2,000/-ਰੁਪੈ ਅਤੇ ਇਸ ਤੋਂ ਇਲਾਵਾ ਪ੍ਰਤੀ ਵਸੀਕਾ ਰਿਸ਼ਵਤ ਨਾਇਬ ਤਹਿਸੀਲਦਾਰ ਦੇ 6000/- ਰੁਪੈ ਅਤੇ ਰਜਿਸਟਰੀ ਕਲਰਕ ਦੇ 500/- ਰੁਪੈ ਲੱਗਣੇ ਹਨ, ਜੋ ਕੁੱਲ 33,600/- ਰੁਪੈ ਪ੍ਰਤੀ ਰਜਿਸਟਰੀ ਬਣਦੇ ਹਨ।ਸ਼ਿਕਾਇਤਕਰਤਾ ਨੇ ਕਿਹਾ ਕਿ ਮੈਂ ਐਨ.ਓ.ਸੀ. ਠੀਕ ਕਰਵਾ ਕੇ ਦੇਣੀ ਹੈ ਤਾਂ ਫਿਰ 12,000/- ਰੁਪੈ ਨਾਇਬ ਤਹਿਸੀਲਦਾਰ ਅਤੇ 1,000/- ਰੁਪੈ ਰਜਿਸਟਰੀ ਕਲੱਰਕ ਨੂੰ ਕਿਸ ਲਈ ਦੇਣੇ, ਤਾਂ ਬਲਵਿੰਦਰ ਲਾਲ ਕਰਿੰਦੇ ਨੇ ਕਿਹਾ ਕਿ ਇਹ ਤਾਂ ਦੇਣੇ ਹੀ ਪੈਣੇ ਹਨ ਨਹੀਂ ਤਾਂ ਉਨ੍ਹਾਂ ਨੇ ਕੋਈ ਨਾ ਕੋਈ ਆਬਜੈਕਸ਼ਨ ਲਗਾ ਦੇਣਾ ਹੈ ਤੈਨੂੰ ਰਿਸ਼ਵਤ ਦੇਣੀ ਹੀ ਪੈਣੀ ਹੈ। ਸ਼ਿਕਾਇਤਕਰਤਾ ਵਲੋਂ ਐਨ.ਓ.ਸੀ. ਦਰੁੱਸਤ ਕਰਵਾ ਲਈਆਂ ਗਈਆਂ ਅਤੇ ਬਲਵਿੰਦਰ ਲਾਲ ਕਰਿੰਦੇ ਨੂੰ ਵਟਸਐਪ ਪਰ ਐਨ.ਓ.ਸੀ. ਭੇਜ਼ ਦਿੱਤੀਆਂ ਜਿਸ ਨੇ ਚੈਕ ਕਰ ਕੇ ਕਿਹਾ ਕਿ ਉਹ ਮਿਤੀ 22.11.2021 ਦੀ ਅਪਾਇੰਟਮੈਂਟ ਲੈ ਲਵਾਂਗਾ ਅਤੇ ਸੋਮਵਾਰ ਨੂੰ ਰਜਿਸਟਰੀਆਂਕਰਵਾ ਲੈਣਾ।ਸ਼ਿਕਾਇਤ ਕਰਤਾ ਸ੍ਰੀ ਧਰਮ ਸਿੰਘ ਪੁੱਤਰ ਕਰਨੈਲ ਸਿੰਘ ਉਕਤ ਦੀ ਸ਼ਿਕਾਇਤ ਤੇ ਕਾਰਵਾਈ ਕਰਦੇ ਹੋਏ ਸ੍ਰੀ ਨਿਰੰਜਣ ਸਿੰਘ,ਡੀ.ਐਸ.ਪੀ. ਵਿਜੀਲੈਂਸ ਬਿਉਰੋ, ਯੂਨਿਟ, ਹੁਸ਼ਿਆਰਪੁਰ ਦੀ ਜ਼ੇਰੇ ਨਿਗਰਾਨੀ ਸਬ-ਇੰਸਪੈਕਟਰ ਅਜੈ ਪਾਲ, ਮੁੱਖ ਸਿਪਾਹੀ ਗੁਰਦਿਆਲ ਸਿੰਘ, ਸੀਨੀਅਰ ਸਿਪਾਹੀ ਸੰਦੀਪ ਸਿੰਘ, ਸੀਨੀਅਰ ਸਿਪਾਹੀ ਜੁਝਾਰ ਸਿੰਘ, ਦੀ ਟੀਮ ਗਠਿਤ ਕਰਕੇ ਸਮੇਤ ਮੁਦੱਈ, ਸਰਕਾਰੀ ਸ਼ੈਡੋ ਗਵਾਹ ਸ੍ਰੀ ਭੁਪਿੰਦਰ ਕੁਮਾਰ ਭੂਮੀ ਰੱਖਿਆ ਅਫਸਰ ਦਫਤਰ ਮੰਡਲ ਭੂਮੀ ਰੱਖਿਆ ਅਫਸਰ, ਹੁਸ਼ਿਆਰਪੁਰ ਅਤੇ ਸਰਕਾਰੀ ਗਵਾਹ ਲਵਪ੍ਰੀਤ ਸਿੰਘ ਭੂਮੀ ਰੱਖਿਆ ਅਫਸਰ ਦਫਤਰ ਮੰਡਲ ਭੂਮੀ ਰੱਖਿਆ ਅਫਸਰ, ਹੁਸ਼ਿਆਰਪੁਰ ਨੂੰ ਨਾਲ ਲੈ ਕੇ ਟਰੈਪ ਲਗਾਇਆ ਗਿਆ। ਸ੍ਰੀ ਨਿਰੰਜਣ ਸਿੰਘ, ਡੀ.ਐਸ.ਪੀ., ਵਿਜੀਲੈਂਸ ਬਿਉਰੋ, ਯੂਨਿਟ, ਹੁਸ਼ਿਆਰਪੁਰ ਵਲੋਂ ਬਲਵਿੰਦਰ ਲਾਲ ਪੁੱਤਰ ਚਮਨ ਲਾਲ ਵਾਸੀ ਸੀਣਾਂ ਥਾਣਾ ਚੱਬੇਵਾਲ ਜ਼ਿਲ੍ਹਾ ਹੁਸ਼ਿਆਰਪੁਰ (ਕਰਿੰਦਾ ਵਸੀਕਾ ਨਵੀਸ) ਨੂੰ ਸ਼ਿਕਾਇਤਕਰਤਾ ਸ੍ਰੀ ਧਰਮ ਸਿੰਘ ਪੁੱਤਰ ਕਰਨੈਲ ਸਿੰਘ ਉਕਤ ਪਾਸੋਂ 13,000/- ਰੁਪੈ ਰਿਸ਼ਵਤ ਲੈਂਦੇ ਨੂੰ ਰੰਗੇ ਹੱਥੀ ਦਫਤਰ ਨਾਇਬ ਤਹਿਸੀਲਦਾਰ ਵਿਖੇ ਗ੍ਰਿਫ਼ਤਾਰ ਕੀਤਾ ਗਿਆ ਅਤੇ ਮੌਕਾ ਪਰ ਹੀ ਸੰਦੀਪ ਕੁਮਾਰ ਨਾਇਬ ਤਹਿਸੀਲਦਾਰ ਅਤੇ ਸੰਦੀਪ ਕੁਮਾਰ ਨਾਇਬ ਤਹਿਸੀਲਦਾਰ, ਮਨਜੀਤ ਸਿੰਘ ਰਜਿਸਟਰੀ ਕਲਰਕ, ਸਬ-ਤਹਿਸੀਲ ਮਾਹਿਲਪੁਰ ਅਤੇ ਵਸੀਕਾ ਨਵੀਸ ਰਜਿੰਦਰ ਨਾਥ ਸਬ-ਤਹਿਸੀਲ ਮਾਹਿਲਪੁਰ ਨੂੰ ਸੰਗਠਤ ਭ੍ਰਿਸ਼ਟਾਚਾਰ ਕਰਨ ਦੇ ਦੋਸ਼ਾਂ ਅਧੀਨ ਗ੍ਰਿਫਤਾਰ ਕੀਤਾ ਗਿਆ।ਰਿਸ਼ਵਤ ਵਾਲੀ ਰਕਮ ਮੌਕਾ ਪਰ ਬਰਾਮਦ ਕੀਤੀ ਗਈ। ਇਸ ਸਬੰਧ ਵਿੱਚ ਬਲਵਿੰਦਰ ਲਾਲ ਪੁੱਤਰ ਚਮਨ ਲਾਲ ਵਾਸੀ ਸੀਣਾਂ ਥਾਣਾ ਚੱਬੇਵਾਲ ਜਿਲ੍ਹਾ ਹੁਸ਼ਿਆਰਪੁਰ (ਕਰਿੰਦਾ ਵਸੀਕਾ ਨਵੀਸ), ਸੰਦੀਪ ਕੁਮਾਰ ਨਾਇਬ ਤਹਿਸੀਲਦਾਰ, ਮਨਜੀਤ ਸਿੰਘ ਰਜਿਸਟਰੀ ਕਲਰਕ ਸਬ-ਤਹਿਸੀਲ, ਮਾਹਿਲਪੁਰ, ਰਜਿੰਦਰ ਨਾਥ ਵਸੀਕਾ ਨਵੀਸ ਦੇ ਵਿਰੁੱਧ ਮੁਕੱਦਮਾ ਨੰਬਰ: 28 ਮਿਤੀ 22.11.2021 ਅ/ਧ 7, 7-A Prevention of Corruption Act 1988 as amended by P. (Amendment) Act 2018 ਅਤੇ 120-ਬੀ-ਆਈ.ਪੀ.ਸੀ., ਥਾਣਾ ਵਿਜੀਲੈਂਸ ਬਿਓਰੋ, ਰੇਂਜ ਜਲੰਧਰ ਵਿਖੇ ਦਰਜ ਰਜਿਸਟਰ ਕੀਤਾ ਗਿਆ ਹੈ। ਤਫਤੀਸ਼ ਜਾਰੀ ਹੈ।ਆਮ ਜਨਤਾ ਨੂੰ ਇਹ ਦੱਸਣਾ ਬੇਹੱਦ ਜ਼ਰੂਰੀ ਹੋਵੇਗਾ ਕਿ ਇਸ ਟਰੈਪ ਕੇਸ ਵਿੱਚ ਤਹਿਸੀਲ ਵਿੱਚ ਚੱਲ ਰਹੇ ਸੰਗਠਿਤ ਭ੍ਰਿਸ਼ਟਚਾਰ ਨੂੰ ਵਿਜੀਲੈਂਸ ਬਿਉਰੋ, ਹੁਸ਼ਿਆਰਪੁਰ ਦੀ ਟੀਮ ਵਲੋਂ ਕਿਵੇਂ ਮੌਕੇ ਤੇ ਹੀ ਬੇਨਕਾਬ ਕੀਤਾ ਗਿਆ। ਸਬ-ਤਹਿਸੀਲ ਮਾਹਿਲਪੁਰ ਵਿੱਚ ਰਜਿੰਦਰ ਨਾਥ ਨਾਮਕ ਵਸੀਕਾ ਨਵੀਸ ਕੰਮ ਕਰਦਾ ਹੈ। ਉਸਨੇ ਅੱਗੋਂ ਆਪਣੀ ਇਮਦਾਦ ਲਈ ਬਲਵਿੰਦਰ ਲਾਲ ਵਾਸੀ ਪਿੰਡ ਸੀਣਾ ਥਾਣਾ ਚੱਬੇਵਾਲ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਬਤੌਰ ਸਹਾਇਕ ਰੱਖਿਆ ਹੋਇਆ ਹੈ। ਇਹ ਵਸੀਕਾ ਨਵੀਸ ਅਤੇ ਇਸਦਾ ਸਹਾਇਕ ਵਿਜੀਲੈਂਸ ਬਿਊਰੋ ਦੇ ਇਸ ਟਰੈਪ ਕੇਸ ਦੇ ਸ਼ਿਕਾਇਤਰਕਤਾ ਸ੍ਰੀ ਧਰਮ ਸਿੰਘ ਵਾਸੀ ਮਕਾਨ ਨੰ: ਸੀ/134, ਮੁਹੱਲਾ ਗੋਬਿੰਦ ਨਗਰ ਨੇੜੇ ਬੀ.ਡੀ.ਓ. ਕਲੋਨੀ, ਮਾਹਿਲਪੁਰ, ਜ਼ਿਲ੍ਹਾ ਹੁਸ਼ਿਆਰਪੁਰ ਪਾਸੋਂ 7/7 ਮਰਲੇ ਦੀਆਂ ਰਜਿਸਟਰੀਆਂ ਕਰਾਉਣ ਬਦਲੇ 13,000/- ਰੁਪੈ ਰਿਸ਼ਵਤ ਦੇ ਜਿਸ ਵਿਚੋਂ ਬਤੌਰ ਰਿਸਵਤ ਨਾਇਬ ਤਹਿਸੀਲਦਾਰ ਮਾਹਿਲਪੁਰ ਰਜਿਸਟਰੀ ਕਲੱਰਕ ਦੇ 1000/- ਰੁਪੈ ਦੇਣੇ ਮੁਕੱਰਰ ਕੀਤੇ ਸਨ, ਲੈਂਦੇ ਹੋਏ ਨਾਇਬ ਤਹਿਸੀਲਦਾਰ ਸੰਦੀਪ ਕੁਮਾਰ ਦੇ ਦਫਤਰ ਗਿਆ ਹੈ।ਇਸ ਤਰ੍ਹਾਂ ਸ਼ਿਕਾਇਤਕਰਤਾ ਦੀਆਂ ਦੋ ਰਜਿਸਟਰੀਆਂ ਕਰਨ ਬਦਲੇ 13,000/- ਰੁਪੈ ਦੀ ਰਿਸ਼ਵਤ ਰਾਂਹੀ ਵਸੀਕਾ ਨਵੀਸ ਅਤੇ ਉਸਦੇ ਕਰਿੰਦੇ ਵਸੂਲੀ ਗਈ ਹੈ। ਜਦ ਕਿ ਰਜਿਸਟਰੀ ਸਬੰਧੀ ਸਰਕਾਰੀ ਫੀਸਾਂ ਅਤੇ ਹੋਰ ਖਰਚੇ ਆਨਲਾਈਨ ਜਮਾਂ ਹੋ ਚੁੱਕੇ ਸਨ। ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7-A of Prevention of Corruption Act 1988 as amended by P.C. (Amendment) Act 2018 ਅਤੇ 120-ਬੀ- ਆਈ.ਪੀ.ਸੀ. ਤਹਿਤ ਵਸੀਕਾ ਨਵੀਸ ਰਜਿੰਦਰ ਨਾਥ ਅਤੇ ਉਸਦੇ ਸਹਾਇਕ ਬਲਵਿੰਦਰ ਲਾਲ ਨੂੰ ਨਾਇਬ ਤਹਿਸੀਲਦਾਰ ਦੇ ਏਜੰਟ ਦੇ ਤੌਰ ਤੇ ਰਿਸ਼ਵਤ ਲੈਣ ਦੇ ਅਧੀਨ ਰੰਗੇ ਹੱਥੀ ਮੌਕੇ ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਨਾਇਬ ਤਹਿਸੀਲਦਾਰ ਸੰਦੀਪ ਕੁਮਾਰ ਅਤੇ ਉਨ੍ਹਾਂ ਦੇ ਰਜਿਸਟਰੀ ਕਲਰਕ ਮਨਜੀਤ ਸਿੰਘ ਨੂੰ ਸੰਗਠਿਤ ਤਰੀਕੇ ਨਾਲ ਰਿਸ਼ਵਤ ਲੈਣ ਅਤੇ ਸਾਜਿਸ਼ ਰਚਣ ਦੇ ਤਹਿਤ ਮੌਕੇ ਤੇ ਹੀ ਗ੍ਰਿਫ਼ਤਾਰ ਕੀਤਾ ਗਿਆ ਹੈ। ਆਮ ਜਨਤਾ ਦੇ ਧਿਆਨ ਹਿੱਤ ਇਹ ਦੱਸਣਾ ਬੇਹੱਦ ਜ਼ਰੂਰੀ ਹੈ ਕਿ ਕਿਸੇ ਵੀ ਤਹਿਸੀਲ ਵਿੱਚ ਸਰਕਾਰੀ ਫੀਸਾਂ, ਵਸੀਕੇ ਦੀ ਜਾਇਜ਼ਸਰਕਾਰੀ ਫੀਸ ਅਤੇ ਸਟੈਂਪ ਡਿਊਟੀ ਤੋਂ ਇਲਾਵਾ ਹੋਰ ਕੋਈ ਵੀ ਰਕਮ ਸਿੱਧੇ ਤੌਰ ਤੇ ਜਾਂ ਕਿਸੇ ਵੀ ਏਜੰਟ ਜਾਂ ਵਸੀਕੇ ਰਾਂਹੀ ਬਤੌਰ ਰਿਸ਼ਵਤ ਦੇ ਕੇ ਆਪਣਾ ਕੰਮ ਨਾ ਕਰਵਾਉਣ। ਜੇਕਰ ਉਨ੍ਹਾਂ ਪਾਸੋਂ ਕੋਈ ਵੀ ਏਜੰਟ, ਵਸੀਕਾ ਜਾਂ ਤਹਿਸੀਲ ਦਾ ਕਰਮਚਾਰੀ/ਅਧਿਕਾਰੀ ਰਜਿਸਟਰੀ ਕਰਨ ਬਦਲੇ ਰਿਸ਼ਵਤ ਦੀ ਮੰਗ ਕਰਦਾ ਹੈ ਤਾਂ ਸਬੰਧਤ ਜ਼ਿਲ੍ਹੇ ਦੀ ਵਿਜੀਲੈਂਸ ਬਿਊਰੋ ਦੀ ਟੀਮ ਨੂੰ ਆ ਕੇ ਸੰਪਰਕ ਕਰਨ।